ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੇਜ਼ਬਾਨੀ ਹੇਠ ਚੱਲ ਰਹੀ ਮਹਿਲਾਵਾਂ ਦੀ ਆਲ ਇੰਡੀਆ ਇੰਟਰਵਰਸਿਟੀ ਸਾਇਕਲਿੰਗ ਚੈਂਪੀਅਨਸ਼ਿਪ ਦੇ ਅੱਜ ਤੀਜੇ ਦਿਨ ਮਾਸ ਸਟਾਰਟ ਮੁਕਾਬਲੇ ਕਰਵਾਏ ਗਏ।ਇੰਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ ਅੰਤਰਰਾਸ਼ਟਰੀ ਸਾਈਕਲਿੰਗ ਖਿਡਾਰੀ ਡਿਪਟੀ ਸੀਆਈਟੀ ਰੇਲਵੇ ਬਾਵਾ ਸਿੰਘ ਭੋਮਾ ਨੇ ਖਿਡਾਰਨਾਂ ਨਾਲ ਜਾਣ ਪਛਾਣ ਕਰਕੇ ਤੇ ਝੰਡੀ ਦੇ ਕੇ ਕੀਤਾ।ਉਨ੍ਹਾਂ ਡਾਇਰੈਕਟਰ ਸਪੋਰਟਸ ਪ੍ਰੋਫੈਸਰ ਡਾ. ਸੁਖਦੇਵ ਸਿੰਘ ਤੇ ਸਹਾਇਕ ਡਿਪਟੀ ਡਾਇਰੈਕਟਰ ਕੰਵਰਮਨਦੀਪ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ਬਿਹਤਰੀਨ ਖਿਡਾਰੀ ਹੋਣ ਦੇ ਨਾਲ-ਨਾਲ ਇਕ ਹੁਸ਼ਿਆਰ ਵਿਦਿਆਰਥੀ ਹੋਣਾ ਵੀ ਸਮੇਂ ਦੀ ਲੋੜ ਹੈ, ਇਹ ਪੂਰਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਪੂਰੀ ਕਰ ਰਹੇ ਹਨ।
ਓੇ.ਆਈ.ਯੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜੀ.ਐਨ.ਡੀ.ਯੂ ਦੇ ਵੀ.ਸੀ ਪ੍ਰੋਫੈਸਰ ਡਾ. ਜਸਪਾਲ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਅੱਜ ਹੋਏ ਪੰਜਾਹ ਕਿਲੋਮੀਟਰ ਮਾਸ ਸਟਾਰਟ ਮੁਕਾਬਲੇ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ ਦੀ ਤੇਜਤਰਾਰ ਸਾਇਕਲਿੰਗ ਖਿਡਾਰਨ ਹਰਵਿੰਦਰ ਕੌਰ ਨੇ ਸਭ ਨੂੰ ਪਿਛਾੜਦੇ ਹੋਏ ਪਹਿਲਾਂ ਸਥਾਨ ਹਾਸਲ ਕਰਦਿਆਂ ਗੋਲਡ ਮੈਡਲ ਜਿੱਤਿਆ, ਜਦਕਿ ਪੰਜਾਬੀ ਯੂਨੀਵਰਸਿਟੀ ਦੀ ਜਸਮੀਨ ਦੂਜੇ ਸਥਾਨ ਤੇ ਰਹਿੰਦੇ ਹੋਏ ਫਸਟ ਰਨਰਜਅੱਪ ਬਣੀ ਤੇ ਸਿਲਵਰ ਮੈਡਲ ਜਿੱਤਿਆ।ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਰੋਮ ਦੇਵੀ ਤੀਜੇ ਸਥਾਨ ਤੇ ਰਹਿੰਦੇ ਹੋਏ ਸੈਕੰਡ ਰਨਰਜਅੱਪ ਬਣੀ ਤੇ ਸਿਲਵਰ ਮੈਡਲ ਹਾਸਲ ਕੀਤਾ।ਜਿਕਰਯੋਗ ਹੈ ਕਿ ਅੱਜ ਦੀ ਇਸ ਖੇਡ ਪ੍ਰਤੀਯੋਗਤਾ ਦੇ ਪਹਿਲੇ ਤਿੰਨ ਸਥਾਨ ਪੰਜਾਬ ਦੇ ਹਿੱਸੇ ਆਏ।
ਇਸ ਮੋਕੇ ਕੋਚ ਰਾਜੇਸ਼ ਕੋਸ਼ਕ, ਕੋਚ ਜਗਦੀਪ ਸਿੰਘ, ਕੋਚ ਲਖਵੀਰ ਸਿੰਘ ਤੋਂ ਇਲਾਵਾ ਸ਼ਰੀਰਕ ਸਿੱਖਿਆ ਵਿਭਾਗ ਦੇ ਆਫੀਸ਼ੀਅਲ ਡਿਊਟੀ ਵਿਦਿਆਰਥੀ ਹਾਜਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media