ਅੰਮ੍ਰਿਤਸਰ, 13 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਪੰਜਾਬ ਨਾਟਸ਼ਾਲਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ
ਅਤੇ ਜਨਵਾਦੀ ਲੇਖਕ ਸੰਘ ਦੇ ਸਹਿਯੋਗ ਨਾਲ ਪ੍ਮੁੱਖ ਸ਼ਾਇਰ ਡਾ ਲਖਵਿੰਦਰ ਸਿੰਘ ਗਿੱਲ ਡਿਪਟੀ ਡਰੈਕਟਰ ਉਚੇਰੀ ਸਿਖਿਆ ਦੀ ਪਲੇਠੀ ਕਾਵਿ ਪੁਸਤਕ “ਤੂੰ ਕਿਉਂ ਨਹੀਂ ਬੋਲਦਾ” ਉਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।ਸਮਾਗਮ ਦੀ ਤਫਸੀਲ ਜਾਰੀ ਕਰਦਿਆਂ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ ਅਤੇ ਮਲਵਿੰਦਰ ਨੇ ਦੱਸਿਆ ਕਿ 15 ਫਰਵਰੀ ਸ਼ੁਕਰਵਾਰ ਬਾਅਦ ਦੁਪਹਿਰ 3.00 ਵਜੇ ਨਾਟ ਸ਼ਾਲਾ `ਚ ਡਾ. ਐਸ.ਪੀ ਸਿੰਘ, ਡਾ. ਲਖਵਿੰਦਰ ਜੌਹਲ ਅਤੇ ਡਾ. ਜੋਗਿੰਦਰ ਕੈਰੋਂ ਦੀ ਪ੍ਧਾਨਗੀ ਹੇਠ ਹੋਣ ਵਾਲੇ ਇਸ ਸਮਾਗਮ `ਚ ਡਾ ਹਰਭਜਨ ਭਾਟੀਆ ਮੁੱਖ ਭਾਸ਼ਨ ਦੇਣਗੇ ਜਦਕਿ ਡਾ. ਦਰਿਆ, ਡਾ. ਦੀਪਤੀ, ਅਰਤਿੰਦਰ ਸੰਧੂ ਅਤੇ ਹੋਰ ਵਿਦਵਾਨ ਵਿਚਾਰ ਚਰਚਾ ਵਿਚ ਹਿੱਸਾ ਲੈਣਗੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media