ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ ਸੀ.ਆਰ.ਪੀ.ਐਫ ਦੇ 42 ਜਵਾਨਾਂ ਦੀ ਸ਼ਹਾਦਤ `ਤੇ ਪੂਰੇ ਦੇਸ਼ ਵਿੱਚ ਰੋਸ ਪਾਇਆ ਜਾ ਰਿਹਾ ਹੈ।ਸੋਗ ਦੀ ਇਸ ਘੜੀ `ਚ ਹੋਲੀਹਾਰਟ ਪ੍ਰੈਜੀਡੈਂਸੀ ਸਕੂਲ ਵਿਖੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਸ਼ਹੀਦਾਂ ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਚੁੱਪ ਵੀ ਰੱਖਿਆ ਗਿਆ।
ਸਕੂਲ ਦੇ ਮੈਨੇਜਰ ਵਿਕਰਮ ਸੇਠ, ਡਾਇਰੇਕਟਰ ਅੰਜਨਾ ਸੇਠ, ਰਿਹੇਬਲੀਟੇਸ਼ਨ ਐਂਡ ਸੈਟਲਮੈਂਟ ਆਰਗੇਨਾਈਜੇੇਸ਼ਨ ਦੀ ਪ੍ਰਧਾਨ ਕਮਲ ਜਿੱਤ ਕੌਰ ਗਿੱਲ, ਕੋਲਕਾਤਾ ਦੀ ਕੋਇਲੇ ਦੀ ਖਾਨ ਵਲੋਂ 65 ਲੋਕਾਂ ਨੂੰ ਜਿੰਦਾ ਬਚਾਉਣ ਵਾਲੇ ਇੰਜੀਨੀਅਰ ਜਸਵੰਤ ਸਿੰਘ ਗਾਰਾ, ਕਾਰੋਬਾਰੀ ਜਗਮੋਹਨ ਸਿੰਘ, ਡਾ. ਸਰਪ੍ਰੀਤ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਕੂਲ ਦੇ ਬਚਿਆਂ ਵਲੋਂ ਸ਼ੋਕ ਸਭਾ ਕਰਵਾਈ ਗਈ।ਅੰਜਨਾ ਸੇਠ, ਫਤਹਿ ਸੇਠ ਨੇ ਘਟਨਾ ਨੂੰ ਦੁਖਦਾਈ ਤੇ ਨਿੰਦਣਯੋਗ ਕਰਾਰ ਦਿੱਤਾ।ਇੰਜੀਨਿਅਰ ਗਿੱਲ ਅਤੇ ਜਗਮੋਹਨ ਸਿੰਘ ਨੇ ਘਟਨਾ ਨੂੰ ਕਾਇਰਤਾਪੂਰਣ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਇਸ ਦਾ ਮੁੰਹ ਤੋੜ ਜਵਾਬ ਦੇਵੇ।ਕਮਲ ਗਿੱਲ ਅਤੇ ਡਾ. ਸਰਪ੍ਰੀਤ ਸਿੰਘ ਨੇ ਸ਼ਹਾਦਤ ਨੂੰ ਜਵਾਨਾਂ ਦੇ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media