Sunday, March 8, 2026

ਤਰਨ ਤਾਰਨ ਵਿਖੇ ਇਕ ਦਿਨਾ ਮੀਡੀਆ ਵਰਕਸ਼ਾਪ `ਵਿਚਾਰ ਚਰਚਾ` ਦਾ ਆਯੋਜਨ

PPN1602201910ਤਰਨ ਤਾਰਨ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਦੇਸ਼ ਵਿਆਪੀ ਪ੍ਰੋਗਰਾਮ ਅਧੀਨ ਪੱਤਰ ਸੂਚਨਾ ਦਫਤਰ ਜਲੰਧਰ ਵਲੋਂ ਤਰਨਤਾਰਨ ਵਿਚ ਪੇਂਡੂ ਖੇਤਰਾਂ ਵਿੱਚ ਪੱਤਰਕਾਰਾਂ ਨਾਲ ਬਿਹਤਰ ਸੰਪਰਕ ਬਣਾੳੇਣ ਦੇ ਉਦੇਸ਼ ਨਾਲ ਇਕ ਦਿਨਾਂ ਮੀਡੀਆ ਵਰਕਸ਼ਾਪ “ਵਾਰਤਾਲਾਪ” ਦਾ ਆਯੋਜਨ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਪ੍ਰੋ. ਰਾਕੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਜ਼ਿਲ੍ਹਾ ਤਰਨ ਤਾਰਨ ਤੋਂ ਵੱਖ-ਵੱਖ ਅਖਬਾਰਾਂ ਅਤੇ ਚੈਨਲਾਂ ਨਾਲ ਕੰਮ ਕਰ ਰਹੇ ਪੱਤਰਕਾਰ ਇਸ ਸਮੇਂ ਹਾਜ਼ਰ ਸਨ।ਪੱਤਰ ਸੂਚਨਾ ਦਫਤਰ ਚੰਡੀਗੜ੍ਹ ਵਿਖੇ ਐਡੀਸ਼ਨਲ ਡਾਇਰੈਕਟਰ ਜਨਰਲ (ਖੇਤਰੀ) ਸ਼੍ਰੀਮਤੀ ਦੇਵਪ੍ਰੀਤ ਸਿੰਘ (ਆਈ.ਐਸ.ਐਸ) ਦੇ ਮਾਰਗ ਦਰਸ਼ਨ ਅਤੇ ਸਹਿਯੋਗ ਨਾਲ ਆਯੋਜਿਤ ਕੀਤੀ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਦਿਹਾਤੀ ਖੇਤਰਾਂ ਵਿੱਚ ਕੰਮ ਕਰਦੇ ਪੱਤਰਕਾਰਾਂ ਨਾਲ ਸੰਵਾਦ ਵਧਾਉਣਾ ਅਤੇ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਮੀਡੀਆ ਦੀ ਮਦਦ ਲੈਣਾ ਸੀ।ਵਰਕਸ਼ਾਪ ਲਈ ਤਰਨਤਾਰਨ `ਚ ਕੰਮ ਕਰਦੇ  ਅਖਬਾਰਾਂ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਨੁਮਾਇੰਦਿਆਂ ਨੂੰ ਸੱਦਿਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਵਿਚ ਆਫੀਸਰ ਆਨ ਸਪੈਸ਼ਲ ਡਿਊਟੀ ਵਜੋਂ ਤਾਇਨਾਤ ਡਾ. ਕਮਲੇਸ਼ ਸਿੰਘ ਦੁੱਗਲ, ਬਲਵਿੰਦਰ ਸਿੰਘ ਅੱਤਰੀ ਸਾਬਕਾ ਡਿਪਟੀ ਡਾਇਰੈਕਟਰ ਪੀ.ਆਈ.ਬੀ, ਕੁਮਾਰੀ ਸਪਨਾ ਸਹਾਇਕ ਡਾਇਰੈਕਟਰ ਪੀ.ਆਈ.ਬੀ ਅਤੇ ਰਾਕੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ਨੇ ਵੀ ਸੰਬੋਧਨ ਕੀਤਾ ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੱਤਰਕਾਰੀ ਸਾਡੇ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਇਸ ਦੀ ਅਜ਼ਾਦੀ ਨੂੰ ਬਹਾਲ ਰੱਖਣਾ ਬੇਹੱਦ ਜ਼ਰੂਰੀ ਹੈ।ਉਹਨਾਂ ਕਿਹਾ ਕਿ ਪੱਤਰਕਾਰ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਆਮ ਲੋਕਾਂ, ਖਾਸ ਕਰਕੇ ਪੇਂਡੂ ਇਲਾਕਿਆਂ ਤੱਕ ਪਹੁੰਚਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਡਾ. ਕਮਲੇਸ਼ ਸਿੰਘ ਦੁੱਗਲ ਨੇ ਅਜੋਕੇ ਸਮੇਂ ਵਿਚ ਪੱਤਰਕਾਰਾਂ ਨੂੰ ਆਉਣ ਵਾਲੀਆਂ ਚਣੋਤੀਆਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਮੀਡੀਆ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਵਿਕਾਸਆਤਮਕ ਪੱਤਰਕਾਰੀ ਵੱਲ ਵਿਸ਼ੇਸ ਧਿਆਨ ਦੇਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸ਼ੋਸ਼ਲ ਮੀਡੀਆ ਤੇ ਵੀ ਨਜ਼ਰ ਰੱਖਣ ਦੀ ਜ਼ਰੂਰਤ ਹੈ ਤਾਂ ਜੋ ਸਮਾਜ ਵਿਚ ਗਲਤ ਤੇ ਭੜਕਾਉ ਸ਼ੰਦੇਸ਼ਾਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਉਹਨਾਂ ਕਿਹਾ ਪੱਤਰਕਾਰਾਂ ਨੂੰ ਪਿੰਡਾਂ ਦੀਆਂ ਸਮੱਸਿਆਵਾਂ ਨੂੰ ਵੀ ਉਜ਼ਾਗਰ ਕਰਨਾ ਚਾਹੀਦਾ ਹੈ ਤਾਂ ਜੋ ਪਿੰਡਾਂ ਦਾ ਵਿਕਾਸ ਸੁਨਿਸ਼ਚਿਤ ਹੋ ਸਕੇ।ਉਹਨਾਂ ਕਿਹਾ ਕਿ ਪੱਤਰਕਾਰੀ ਇਕ ਮਿਸ਼ਨ ਹੈ ਜਿਸ ਨੂੰ ਹਰ ਹਾਲਤ ਵਿਚ ਬਣਾਈ ਰੱਖਣ ਜ਼ਰੂਰੀ ਹੈ ਤਾਂ ਜੋ ਲੋਕਾਂ ਵਿਚ ਮੀਡੀਆ ਪ੍ਰਤੀ ਭਰੋਸੇਯੋਗਤਾ ਬਣੀ ਰਹੇ।ਬਾਲ ਸੁਰੱਖਿਆ ਅਫ਼ਸਰ ਰਾਜੇਸ਼ ਕੁਮਾਰ ਨੇ ਬੇਟੀ ਬਚਾਉ ਬੇਟੀ ਪੜ੍ਹਾਉ, ਮਹਿਲਾ ਸ਼ਸ਼ਕਤੀਕਰਨ ਅਤੇ ਬਾਲ ਸ਼ੋਸਣ ਸਬੰਧੀ ਸਰਕਾਰ ਵਲੋਂ ਚਲਾਈਆ ਜਾ ਰਹੀਆਂ ਵੀ ਸਕੀਮਾਂ ਪ੍ਰਤੀ ਵੀ ਜਾਣਕਾਰੀ ਦਿੱਤੀ।
ਪੀ.ਆਈ.ਬੀ. ਜਲੰਧਰ ਦੇ ਮੀਡੀਆ ਤੇ ਕਮਨੀਕੇਸ਼ਨ ਅਫ਼ਸਰ ਸ਼ਿਸ਼ੂ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿਚ ਇਹ 6ਵੀਂ ਮੀਡੀਆ ਵਰਕਸ਼ਾਪ ਹੈ।ਇਸ ਮੌਕੇ ਪੱਤਰਕਾਰਾਂ ਕੋਲੋਂ ਕੰਮ-ਕਾਜ ਦੌਰਾਨ ਰੋਜ਼ਾਨਾ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ ਫੀਡਬੈਕ ਵੀ ਲਿਆ ਗਿਆ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply