ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਨਵ ਅਧਿਕਾਰ ਵੈਲਫੇਅਰ ਸੋਸਾਇਟੀ (ਰਜਿ:) ਪੰਜਾਬ ਦੇ ਸੈਂਕੜੇ ਵਰਕਰਾਂ ਨੇ ਹਾਲ ਗੇਟ ’ਤੇ ਰਾਸ਼ਟਰੀ ਪ੍ਰਧਾਨ ਕਮਲ ਕਿਸ਼ੋਰ ਦੀ ਅਗਵਾਈ ’ਚ ਜੰਮੂ ਕਸ਼ਮੀਰ ਪੁਲਵਾਮਾ ’ਚ ਸੀ.ਆਰ.ਪੀ.ਐਫ ਦੇ ਕਾਫਲੇ ’ਤੇ ਅੱਤਵਾਦੀ ਹਮਲੇ ਦੇ ਵਿਰੋਧ ’ਚ ਪਾਕਿਸਤਾਨ ਦਾ ਝੰਡਾ ਫੂਕਿਆ ਗਿਆ।ਪ੍ਰਧਾਨ ਕਮਲ ਕਿਸ਼ੋਰ, ਸੀਨੀਅਰ ਮੀਤ ਪ੍ਰਧਾਨ ਵਰਦਾਨ, ਵਾਈਸ ਚੇਅਰਮੈਨ ਸੁਸ਼ੀਲ ਮਲਹੋਤਰਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਦੇਸ਼ ’ਚ ਵੱਧ ਰਹੇ ਅੱਤਵਾਦ ’ਤੇ ਕੇਂਦਰ ਸਰਕਾਰ ਠੋਸ ਤਰੀਕੇ ਨਾਲ ਰੋਕ ਲਗਾਵੇ ਨਹੀਂ ਤਾਂ ਅੱਤਵਾਦੀ ਇਸ ਤੋਂ ਵੀ ਵੱਡੇ ਹਮਲੇ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ’ਚ ਲਗਾਤਾਰ ਹਾਲਾਤ ਖਰਾਬ ਹੋ ਰਹੇ ਹਨ ਅਤੇ ਹੁਣ ਪਾਕਿਸਤਾਨ ਨੂੰ ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ।ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਦੇ ਖਿਲਾਫ ਹੁਣ ਫੈਸਲਾਕੁੰਨ ਜੰਗ ਲੜੀ ਜਾਵੇ।ਸੋਸਾਇਟੀ ਨੇ ਹਮਲੇ ’ਚ ਸ਼ਹੀਦ ਹੋਏ ਜਵਾਨਾਂ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਜ਼ਖਮੀ ਹੋਏ ਜਵਾਨਾਂ ਦੀ ਤੰਦਰੁਸਤੀ ਲਈ ਕਾਮਨਾ ਕੀਤੀ।
ਇਸ ਮੌਕੇ ਰਾਜੇਸ਼ ਰਾਮ ਮੂਰਤੀ, ਡਾ. ਸੁਭਾਸ਼, ਰੋਹਿਤ ਮਹਿਰਾ, ਮਦਨ ਮੋਹਨ, ਵਿਸ਼ਾਲ, ਸੰਜੀਵ, ਰਿੰਕੂ, ਰਵੀ ਰਾਣਾ, ਮਨੂ ਸਾਹਿਬ, ਸੁਮਨ ਅਰੋੜਾ, ਸੁਨੀਤਾ ਰਾਣੀ, ਸ਼ਿਵ, ਰਮਨ ਰਿੰਕੂ, ਦੀਪਕ ਕੁਮਾਰ, ਵਿਕਾਸ ਵਿੱਕੀ, ਸੰਜੀਵ ਕੁਮਾਰ, ਨਵੀਨ ਸਹਿਗਲ, ਸੰਚਿਤ ਅਰੋੜਾ, ਪਵਨਦੀਪ ਸਿੰਘ, ਜੁਗਲ ਕਿਸ਼ੋਰ ਕਨੌਜੀਆ, ਵਿਪਨ ਪਹਿਲਵਾਨ, ਰਵੀ ਹਰਿਪੁਰਾ, ਰਾਮ ਦਾਸ, ਜਤਿੰਦਰ ਸਿੰਘ, ਸੁਰਿੰਦਰ ਮਹਾਜਨ, ਰਾਕੇਸ਼ ਅਰੋੜਾ, ਬੰਟੀ, ਨਿਤਿਨ ਦਵੇਸਰ, ਅਭਿਸ਼ੇਕ ਮਹਾਜਨ, ਕਾਲਾ ਮਹਾਜਨ, ਵਿਜੇ ਕੁਮਾਰ, ਰਾਜ ਕੁਮਾਰ, ਅਮਨ ਸ਼ਰਮਾ, ਅਮਿਤ ਚੋਪੜਾ, ਰਾਜ ਕਮਲ, ਸਾਹਿਬ ਸਿੰਘ ਜੋਗੀ, ਗੁਰਦੇਵ ਸਿੰਘ ਔਲਖ, ਮੋਹਨ ਲਾਲ, ਬਿੱਲਾ ਮਾਰੂਤੀ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੁਫ਼ਤ ਵੰਡੇ ਸਕੂਲੀ ਬੈਗ
ਅੰਮ੍ਰਿਤਸਰ, 23 ਜੁਲਾਈ (ਜਗਦੀਪ ਸਿੰਘ) – ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ …
Punjab Post Daily Online Newspaper & Print Media