Friday, July 24, 2026

ਐਸ. ਐਸ. ਡੀ ਗਰਲਜ਼ ਕਾਲਜ ਦੇ ਵਿਹੜੇ ਵਿੱਚ ਮਨਾਇਆ ਅਧਿਆਪਕ ਦਿਵਸ ਗਿਆ

PPN06091408
ਬਠਿੰਡਾ, 06 ਸਤੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ) -ਸਥਾਨਕ  ਐਸ ਐਸ ਡੀ ਗਰਲਜ਼ ਕਾਲਜ ਦੇ ਵਿਹੜੇ   ਵਿੱਚ ਅਧਿਆਪਕ ਦਿਵਸ ਮਨਾਇਆ ਗਿਆ। ਜਿਸ ਵਿੱਚ ਪ੍ਰਤਿਭਾ ਖੋਜ ਮੁਕਾਬਲੇ ਸ਼ਬਦ , ਕਾਵਿ-ਉਚਾਰਣ, ਪਹਿਰਾਵਾ, ਪ੍ਰਦਰਸ਼ਨੀ , ਲੋਕ ਗੀਤ, ਗਜ਼ਲ, ਨਾਟਕ, ਗੀਤ, ਰੰਗੋਲੀ, ਪੋਸਟਰ, ਮੇਕਿੰਗ, ਕੋਲਾਜ਼ ਮੇਕਿੰਗ ਅਤੇ ਪੱਛਮੀ-ਗੀਤ  ਕਰਵਾਏ ਗਏ। ਇਸ ਪ੍ਰੋਗਰਾਮ ਵਿੱਚ ਮੁੱਖ  ਮਹਿਮਾਨ ਦੀ ਭੂਮਿਕਾ  ਪ੍ਰਮੋਦ  ਮਿੱਤਲ ਨੇ ਨਿਭਾਈ। ਇਸ ਮੌਕੇ ਐਸ ਐਸ ਡੀ ਗਰਲਜ਼ ਕਾਲਜ ਦੇ ਪ੍ਰਿੰਸੀਪਲ  ਡਾ: ਪਰਮਿੰਦਰ ਕੌਰ ਤਾਂਗੀ, ਕਾਲਜ ਦੇ  ਪ੍ਰਧਾਨ ਨੰਦ ਲਾਲ ਗਰਗ, ਜਨਰਲ ਸੈਕਰੇਟਰੀ ਡਾ: ਪਵਨ ਕੁਮਾਰ  ਗੁਪਤਾ  ਬੀ ਐਡ  ਕਾਲਜ ਦੇ ਸੈਕਰੇਟਰੀ ਅਜੈ ਗੁਪਤਾ, ਪ੍ਰਬੰਧਕ ਕਮੇਟੀ ਦੇ ਮੈਂਬਰ  ਕੁਲਦੀਪ ਸਿੰਗਲਾ ਅਤੇ ਜੇ ਪੀ ਗੋਇਲ ਮੌਜੂਦ ਸਨ। ਇਸ ਮੌਕੇ ਕਾਲਜ ਦੇ ੍ਰਿਪੰਸੀਪਲ ਮੈਡਮ  ਡਾ: ਪਰਮਿੰਦਰ ਕੌਰ ਤਾਂਗੀ  ਨੇ ਬੱਚਿਆਂ ਨੂੰ ਜਿੰਦਗੀ ਵਿੱਚ ਅਧਿਆਪਕਾਂ ਦੀ ਅਹਿਮੀਅਤ ਬਾਰੇ ਦੱਸਿਆ।  ਇਨ੍ਹਾ ਮੁਕਾਬਲਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਉਣ  ਵਾਲੇ ਵਿਦਿਆਰਥੀਆਂ ਦੇ ਨਾਂ, ਰੰਗੋਲੀ ਵਿੱਚੋ  ਪਹਿਲਾ ਦਰਜ ਭਾਰਤੀ , ਦੂਜਾ ਦਰਜਾ ਸਵੀਟੀ, ਤੀਜਾ ਦਰਜਾ, ਹਰਮਨਦੀਪ ਤੇ ਹਰਪ੍ਰੀਤ, ਪੋਸਟਰ ਮੇਕਿੰਗ:  ਰਮਨਦੀਪ ਕੌਰ ਪਹਿਲਾ ਦਰਜਾ, ਅਰਸ਼ਦੀਪ ਕੌਰ, ਵਿਪਨੀਤ ਕੌਰ, ਕੌਲਾਜ ਮੇਕਿੰਗ: ਯੋਗਿਤਾ ਪਹਿਲਾ ਦਰਜਾ, ਆਯੂਸੀ ਦੂਜਾ ਦਰਜਾ ,  ਪਾਰੁਲ ਮੌਰਿਆ ਤੀਜਾ ਦਰਜਾ, ਪਹਿਰਾਵਾ ਪ੍ਰਦਰਸ਼ਨੀ: ਸ਼ੀਤਲ ਅਤੇ ਕੁਲਵਿੰਦਰ,  ਚੰਨਪ੍ਰੀਤ ਤੇ ਸੁਮੀਸ਼ਾ ਤੀਜਾ ਦਰਜਾ, ਕਾਵਿ -ਉਚਾਰਣ: ਅੰਜਲੀ  ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …

Leave a Reply