ਭੀਖੀ, 17 ਫਰਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਪਿੰਡ ਅਕਲੀਆਂ ਦੀ ਉਮੀਦ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਦੀਪ ਸਿੰਘ ਵਲੋ ਆਪਣੀ ਪੁੱਤਰੀ ਸਰਦੀਪ
ਕੌਰ ਦਾ ਜਨਮ ਦਿਨ ਘਰ-ਘਰ ਜਾ ਕੇ ਪੌਦੇ ਵੰਡ ਕੇ ਮਨਾਇਆ ਗਿਆ। ਇਸ ਮੋਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਚੋਗਿਰਦਾ ਪ੍ਰਦੂਸ਼ਣ ਮੁਕਤ ਰੱਖਣ ਲਈ ਖੁਸ਼ੀ ਦੇ ਮੌਕੇ ਪੌਦੇ ਵੰਡ ਕੇ ਮਨੁੱਖਤਾ ਹਿਤੈਸ਼ੀ ਕਾਰਜ਼ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸੇਵਾ ਸੁਸਾਇਟੀ ਦਾ ਨੁਮਾਇੰਦਾ ਹੋਣ ਕਰ ਕੇ ਉਨ੍ਹਾਂ ਇਸ ਕਾਰਜ਼ ਨੂੰ ਆਪਣੇ ਪਰਿਵਾਰ ਤੋਂ ਸ਼ੁਰੂ ਕੀਤਾ ਹੈ।ਦੱਸਣਯੋਗ ਹੈ ਕਿ ਮਾਸਟਰ ਗੁਰਚਰਨ ਸਿੰਘ, ਬਾਦਲ ਸਿੰਘ, ਕੇਵਲ ਸਿੰਘ, ਗੁਰਦੀਪ ਸਿੰਘ, ਸਾਬਕਾ ਸਰਪੰਚ ਰਮਿੰਦਰ ਸਿੰਘ, ਪੰਚ ਨਿਰੰਜਣ ਸਿੰਘ ਫੋਜੀ, ਗੋਰਾ ਸਿੰਘ ਤੋਂ ਇਲਾਵਾ ਪਿੰਡ ਅਕਲੀਆ ਦੇ ਗੁਰਪ੍ਰੀਤ ਸਿੰਘ ਬੱਬੂ ਨੇ ਵੀ ਆਪਣੀ ਪੁੱਤਰੀ ਤਰਨਵੀਰ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਪੌਦੇ ਵੰਡ ਕੇ ਮਨਾਇਆ।ਇਸ ਮੌਕੇ ਸਰਪੰਚ ਭਗਵਾਨ ਸਿੰਘ, ਪੰਚ ਨਿਰੰਜਣ ਸਿੰਘ, ਮਹੰਤ ਬੁੱਧ ਸਿੰਘ, ਚਮਨ ਸਿੰਘ ਅਤੇ ਗੁਰਦੀਪ ਸਿੰਘ ਆਦਿ ਮੌਜੂਦ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media