Thursday, March 26, 2026

`ਬਾਲੀਵੁੱਡ ਪੋਲੀਵੁਡ ਅਦਾਲਤ`- ਕਮੇਡੀ ਟਾਕ ਸ਼ੋਅ ਜਲਦ

ਅੰਮ੍ਰਿਤਸਰ, 19 ਫਰਵਰੀ (ਪੰਜਾਬ ਪੋਸਟ – ਸਵਿੰਦਰ ਸਿੰਘ) – ਬਿਰਤੀ ਫਿਲਮਜ਼ ਮੁੰਬਈ ਦੇ ਬੈਨਰ ਹੇਠ ਬਣ ਰਹੇ ਕਮੇਡੀ ਟਾਕ ਸ਼ੋਅ `ਬਾਲੀਵੁੱਡ ਪੋਲੀਵੁੱਡ PUNJ1902201907ਅਦਾਲਤ` ਜਲਦ ਹੀ ਦਰਸ਼ਕਾਂ ਦੇ ਰੂਹ ਬਰੂ ਹੋਵੇਗਾ।
    ਬਿਰਤੀ ਫਿਲਮਜ਼ ਦੀ ਟੀਮ ਨੇ ਇਸ ਸ਼ੋਅ ਬਾਰੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਕਮੇਡੀ ਸ਼ੋਅ ਵਿੱਚ ਬਾਲੀਵੁਡ ਤੇ ਪੋਲੀਵੁਡ ਦੇ ਸਿਤਾਰਿਆਂ ਨੂੰ ਗੈਸਟ ਦੇ ਤੋਰ `ਤੇ ਬੁਲਾਇਆ ਜਾਵੇਗਾ ਅਤੇ ਉਹਨਾਂ ਦੀ ਅਸਲ ਜੀਵਨੀ ਬਾਰੇ ਇਸ ਸ਼ੋਅ ਦੇ ਦੌਰਾਨ ਗੱਲਬਾਤ ਕੀਤੀ ਜਾਵੇਗੀ।
ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਦਲੀਪ ਸੇਨ ਨੇ ਤੇ ਫਿਲਮਕਾਰ ਰਤਨ ਔਲਖ ਨੇ ਇਸ ਕਿਹਾ ਕਿ ਇਸ ਸ਼ੋਅ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋ ਜਾਵੇਗੀ।ਇਹ ਦੂਸਰੇ ਕਮੇਡੀ ਪ੍ਰੋਗਰਾਮਾਂ ਤੋਂ ਹਟ ਕੇ ਪੇਸ਼ ਕੀਤੇ ਜਾਣ ਵਾਲੇ ਕਮੇਡੀ ਸ਼ੋਅ ਨੂੰ ਦਰਸ਼ਕ ਪਸੰਦ ਕਰਨਗੇ।ਇਸ ਮੌਕੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਾਮੇਡੀਅਨ ਸੁਰਿੰਦਰ ਫ਼ਰਿਸ਼ਤਾ (ਘੁੱਲੇ ਸ਼ਾਹ) ਤੋਂ ਇਲਾਵਾ ਡਾਇਰੈਕਟਰ ਕ੍ਰਾਂਤੀ ਪਾਲ ਸਿੰਘ ਤੇ ਕ੍ਰਿਏਟਿਵ ਡਾਇਰੈਕਟਰ ਰਾਜ ਸਿੰਘ, ਗਾਇਕ ਤਰਲੋਚਨ ਤੋਚੀ ਤੇ ਪੰਜਾਬੀ ਸਕਰੀਨ ਦੇ ਐਡੀਟਰ ਦਲਜੀਤ ਅਰੋੜਾ ਵੀ ਹਜਾਰ ਸਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply