ਅਧਿਕਾਰੀਆਂ ਨੂੰ ਰਾਹਤ ਕਾਰਜਾਂ ਦੇ ਵਿਚ ਤੇਜੀ ਲਿਆਉਣ ਦੇ ਨਿਰਦੇਸ਼
ਫਾਜਿਲਕਾ, 6 ਸਿਤੰਬਰ (ਵਿਨੀਤ ਅਰੋੜਾ) – ਕੈਬਿਨੇਟ ਮੰਤਰੀ ਚੋ. ਸੁਰਜੀਤ ਕੁਮਾਰ ਜਿਆਣੀ ਵੱਲੋਂ ਫਾਜਿਲਕਾ ਸਬ ਡਵੀਜ਼ਨ ਦੇ ਬਾਰਿਸ਼ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਰਾਹਤ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਉਨ੍ਹਾਂ ਦੇ ਨਾਲ ਸੁਭਾਸ਼ ਚੰਦਰ ਖਟਕ ਐਸ.ਡੀ.ਐਮ. ਫਾਜਿਲਕਾ, ਸ. ਮਨਜੀਤ ਸਿੰਘ ਡੀ.ਐਸ.ਪੀ., ਰਾਕੇਸ਼ ਸਹਿਗਲ ਪੀ.ਏ., ਬਲਜੀਤ ਸਹੋਤਾ ਪ੍ਰੈਸ ਸਕੱਤਰ ਅਤੇ ਗੁਰਵਿੰਦਰ ਟਿੱਕਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ । ਚੋ. ਸੁਰਜੀਤ ਕੁਮਾਰ ਜਿਆਣੀ ਵੱਲੋਂ ਪਿੰਡ ਲੱਖੇਵਾਲੀ ਢਾਬ, ਸ਼ਤੀਰਵਾਲਾ, ਬਾਂਡੀਵਾਲਾ, ਕੇਰੀਆਂ, ਸਾਬੂਆਣਾ, ਮੁੱਠਿਆਂ ਵਾਲੀ, ਚੁਹੜੀਵਾਲਾ ਚਿਸਤੀ, ਪੱਕਾ ਚਿਸਤੀ ਅਤੇ ਆਸਫਵਾਲਾ ਆਦਿ ਬਾਰਿਸ਼ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਗਿਆ । ਚੌ. ਸੁਰਜੀਤ ਕੁਮਾਰ ਜਿਆਣੀ ਨੇ ਇਸ ਮੌਕੇ ਦੱਸਿਆ ਕਿ ਪਿਛਲੇ 2-3 ਦਿਨਾਂ ਤੋਂ ਭਾਰੀ ਬਰਸਾਤ ਰੂਪੀ ਆਈ ਬਾਰਿਸ਼ ਕਾਰਨ ਜਿੱਥੇ ਜਿਲ੍ਹੇ ਵਿਚ 6 ਦੇ ਕਰੀਬ ਮੌਤਾਂ ਹੋਇਆਂ ਹਨ ਉਥੇ ਹੀ ਫਸਲਾਂ, ਬਾਗਾਂ, ਘਰਾਂ, ਸੜਕਾਂ ਆਦਿ ਦਾ ਵੀ ਭਾਰੀ ਨੁਕਸਾਨ ਹੋਇਆ ਹੈ । ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਫੋਰੀ ਤੌਰ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ ਅਤੇ ਇਨ੍ਹਾਂ ਵਿਚ ਹੋਰ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਰਸ਼ ਦੌਰਾਨ ਹੋਇਆਂ ਮੌਤਾਂ ਸਬੰਧੀ ਮ੍ਰਿਤਕਾਂ ਦੇ ਵਾਰਸਾਂ ਨੂੰ 1.50-1.50 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ ਪ੍ਰਭਾਵਿਤ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ ਅਤੇ ਢਹ ਗਏ ਜਾਂ ਨੁਕਸਾਨੇ ਗਏ ਮਕਾਨਾਂ ਅਤੇ ਮਾਰੇ ਗਏ ਪਸ਼ੁਆਂ ਸਬੰਧੀ ਵੀ ਸਰਵੇ ਕਰਵਾ ਕੇ ਨਿਯਮਾਂ ਅਨੁਸਾਰ ਯੌਗ ਮੁਆਵਜ਼ਾ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਿਨ੍ਹਾਂ ਇਲਾਕੀਆਂ ਵਿਚ ਬਰਸਾਤ ਦਾ ਪਾਣੀ ਜਾਦਾ ਖੜਾ ਹੈ ਉਹ ਲਿਫਟ ਪੰਪਾਂ ਰਾਂਹੀ ਨਜ਼ਦੀਕ ਦੀਆਂ ਡਰੇਨਾਂ ਤੇ ਨਹਿਰਾਂ ਵਿਚ ਪਾਇਆ ਜਾਵੇਗਾ।
Punjab Post Daily Online Newspaper & Print Media