Friday, October 18, 2024

ਜਿਲਾ ਪ੍ਰਸ਼ਾਸਨ ਵਲੋਂ ਫਲੱਡ ਕੰਟਰੋਲ ਰੂਮ ‘ਚ ਅਧਿਕਾਰੀ ਤਾਇਨਾਤ

Ravi Bhagat (DC)ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਵਲੋ ਪੈ ਰਹੇ ਲਗਾਤਾਰ ਮੀਹ ਦੇ ਮੱਦੇਨਜਰ ਪੂਰੇ ਜਿਲੇ ਅੰਦਰ ਸੁਰੱਖਿਅਤ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਸਹੂਲਤ ਲਈ ਕਿਸੇ ਵੀ ਅਣਸੁਖਾਵੀ ਘਟਨਾ ਦੀ ਜਾਣਕਾਰੀ ਦੇਣ ਲਈ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ।ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਦੇਦਿੰਆਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਜਿਲੇ ਅੰਦਰ ਵੱਖ-ਵੱਖ ਅਧਿਕਾਰੀ ਤਾਇਨਾਤ ਕਰ ਦਿੱਤੇ ਗਏ ਹਨ। ਉੁਨਾ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਵਿਚ ਲੋਕ ਫਲੱਡ ਨਾਲ ਸਬੰਧਿਤ ਕੋਈ ਵੀ ਜਾਣਕਾਰੀ (ਅਣਸੁਖਾਵੀ ਘਟਨਾ ਦੀ ਜਾਣਕਾਰੀ ਦੇਣ ਲਈ) ਦੇਣ ਲਈ ਐਸ.ਡੀ.ਐਮ ਅੰਮ੍ਰਿਤਸਰ-1 ਸ੍ਰੀ ਵਿਮਲ ਸੇਤੀਆ ਨਾਲ 98881-52333 ਅਤੇ ਤਹਿਸੀਲਦਾਰ ਸ੍ਰੀ ਗੁਰਮਿੰਦਰ ਸਿੰਘ ਨਾਲ 98765-00049, ਐਸ.ਡੀ.ਐਮ-2 ਸ੍ਰੀ ।ਰਾਜੇਸ਼ ਕੁਮਾਰ ਸ਼ਰਮਾ ਨਾਲ 98142-20581 ਤੇ ਤਹਿਸੀਲਦਾਰ ਸ੍ਰੀ ਸੰਜੀਵ ਕੁਮਾਰ ਨਾਲ 98762-00927, ਜਿਲਾ ਮਾਲ ਅਫਸਰ ਅੰਮ੍ਰਿਤਸਰ ਸ੍ਰੀ ਦਲਜੀਤ ਸਿੰਘ ਛੀਨਾ ਨਾਲ 98779-00006 ਅਜਨਾਲਾ ਖੇਤਰ ਦੇ ਲੋਕ ਐਸ.ਡੀ.ਐਮ ਸ੍ਰੀ ਸੁਰਿੰਦਰ ਸਿੰਘ ਨਾਲ 82838-08371 ਤੇ ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼ ਨਾਲ ੯੪੬੩੩-੬੯੮੩੬ ਅਤੇ ਬਾਬਾ ਬਕਾਲਾ ਦੇ ਲੋਕ ਐਸ ਡੀ.ਐਮ ਸ੍ਰੀ ਰੋਹਿਤ ਗੁਪਤ ਨਾਲ 98150-08658 ਤੇ ਤਹਿਸੀਲਦਾਰ ਸ੍ਰੀ ਗੁਰਜੀਤ ਸਿੰਘ ਨਾਲ 98760-85634 ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਅੱਗੇ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਵਿਖੇ ਸਥਾਪਿਤ ਫਲੱਡ ਕੰਟਰੋਲ ਰੂਮ ਵਿਖੇ 0183-2229125 ਨੰਬਰ ਦੇ ਸਥਾਨ ਤੇ ਹੁਣ ਨਵੇ ਨੰਬਰ 0183-2226161 ਤੇ 2226262 ਤੇ 24 ਘੰਟੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …

Leave a Reply