ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਰਾਮਾ ਕਲੱਬ ਵੱਲੋ ਬੀਤੇ ਮੰਗਲਵਾਰ ਕੈਂਪਸ ਦੇ ਖਾਲਸਾ ਹੈਰੀਟੇਜ਼ ਸੈਂਟਰ ਵਿਖੇ ਅਜਮੇਰ ਔਲਖ ਦੇ ਨਾਟਕ ਅਰਬਦ ਨਰਬਦ ਧੰਦੂਕਾਰਾ ਦਾ ਮੰਚਨ ਕੀਤਾ ਗਿਆ।ਇਸ ਜਗ੍ਹਾ ਨੂੰ ਪਹਿਲੀ ਵਾਰ ਇਸ ਤਰੀਕੇ ਨਾਲ ਵਰਤਿਆ ਗਿਆ ਹੈ।ਇਸ ਨਾਟਕ ਦੇ ਵਿਚ ਮਨੁੱਖ ਦਾ ਔਰਤ ਅਤੇ ਰੌਟੀ ਲਈ ਸੰਘਰਸ਼ ਪ੍ਰਤੀਕਾਤਮਕ ਤਰੀਕੇ ਨਾਲ ਪੇਸ਼ ਕੀਤਾ ਗਿਆ।ਇਹ ਨਾਟਕ ਅਜਮੇਰ ਔਲ਼ਖ ਦੇ ਕਾਮਰੇਡ ਵਿਚਾਰ ਧਾਰਾਂ ਵਾਲੇ ਨਾਟਕਾਂ ਵਿਚੋ ਇਕ ਹੈ।ਜਿਸ ਵਿੱਚ ਸਮਾਜ ਦੇ ਕਮਜੋਰ ਅਤੇ ਮਜ਼ਦੂਰ ਵਰਗ ਨੂੰ ਇਕ ਹੁੰਦਿਆ ਅਤੇ ਲੁੱਟ ਖੁਸੁੱਟ ਵਾਲੀ ਮਰਮਾਈ ਦਾਰੀ ਨੂੰ ਨੱਥ ਪਾਉਦਿਆਂ ਦਿਖਾਇਆ ਗਿਆ ਹੈ।ਜਿਸ ਵਿਚ ਮਜ਼ਦੂਰ ਆਪਣੇ ਔਜਾਰਾਂ ਨੂੰ ਹਥਿਆਰਾਂ ਦੇ ਤੋਰ ਤੇ ਵਰਤਦਿਆਂ ਸੰਘਰਸ਼ ਕਰਦੇ ਹਨ।ਇਸ ਨਾਟਕ ਨੂੰ ਦੇਖਣ ਲਈ ਦਰਸ਼ਕ ਭਾਰੀ ਗਿਣਤੀ ਵਿਚ ਹਾਜ਼ਰ ਸਨ। ਇਹ ਨਾਟਕ ਦਾ ਨਿਰਦੇਸ਼ਨ ਨੌਜਵਾਨ ਨਿਰਦੇਸ਼ਕ ਈਮੈਨੂਅਲ ਸਿੰਘ ਨੇ ਕੀਤਾ।ਇਸ ਨਾਟਕ ਵਿਚ ਬਚਨ ਪਾਲ , ਲਵਪ੍ਰੀਤ , ਗਗਨ ਸੈਣੀ, ਅਕਸ਼ਦੀਪ, ਸੂਦਿਕਸ਼ਾ, ਸੁਖਪ੍ਰੀਤ, ਭਾਵਨਾ, ਸਿਮਰਨ, ਅਭੀਸ਼ੇਕ, ਅਕੁੰਸ਼, ਰੂਬੀ, ਬੀਰ ਦਵਿੰਦਰ, ਐਮ.ਪੀ ਮਸੀਹ ਅਦਿ ਦੇ ਅਦਾਕਾਰੀ ਕੀਤੀ ਅਤੇ ਸੰਗੀਤ ਦੇੇ ਰਿਸ਼ੀ ਰਛਪਾਲ, ਪ੍ਰਭ, ਤਰਨ ਨੇ ਪਲੇ ਬੈਕ ਕੀਤਾ।ਇਸ ਮੋਕੇ ਤੇ ਪਰਮਬੀਰ ਸਿੰਘ ਮੱਲੀ ਡਾ. ਮਨਤੇਜ਼ ਕੌਰ ਕੰਗ, ਡਾ. ਦਵਿੰਦਰ ਸਿੰਘ, ਹਰਪ੍ਰੀਤ, ਸਮਰੀਤ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media