Friday, July 24, 2026

`ਤੰਬਾਕੂ ਹਟਾਓ -ਜੀਵਨ ਬਚਾਓ` ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ

PPN2302201908ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) –  “ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕੌਮੀ ਤੰਬਾਕੂ ਰੋਕਥਾਮ ਪ੍ਰੋਗਰਾਮ ਤਹਿਤ ਯੂਵਾ ਪੀੜੀ ਨੂੰ ਬਚਾਉਣ ਅਤੇ ਤੰਬਾਕੂ ਦੀ ਰੋਕਥਾਮ ਕਰਨ ਸਬੰਧੀ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਪ੍ਰਧਾਨਗੀ ਹੇਠ ਮਹਾਰਾਣਾ ਪ੍ਰਤਾਪ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।ਇਸ ਸਮੇਂ “ਤੰਬਾਕੂ ਦੇ ਸੇਵਨ ਨਾਲ ਸਿਹਤ ਉਪਰ ਮਾੜਾ ਪ੍ਰਭਾਵ“ ਵਿਸ਼ੇ ਅਧੀਨ ਬੱਚਿਆਂ ਵਿੱਚ ਭਾਸ਼ਨ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਨੰੁੂ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਿਤ ਕਰਦਿਆਂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਬੱਚਿਆਂ ਨੰੁੂ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਤੋਂ ਦੂਰ ਰਹਿਣ ਲਈ ਕਿਹਾ ਕਿਉਂਕਿ ਇਸ ਵਿੱਚ ਅਨੇਕਾਂ ਹੀ ਕਿਸਮ ਦੇ ਖਤਰਨਾਕ ਅਤੇ ਜ਼ਹਿਰੀਲੇ ਤੱਤ ਹੁੰਦੇ ਹਨ ਜੋ ਕੈਂਸਰ ਦਾ ਮੱੱਖ ਕਾਰਨ ਬਣਦੇ ਹਨ। ਉਨਾਂ ਦੱਸਿਆ ਕਿ ਤੰਬਾਕੂ ਦੇ ਧੂੰਏ ਵਿੱਚ ਪਾਏ ਜਾਂਦੇ ਕਾਰਬਨ ਮੋਨੋਆਕਸਾਇਡ, ਅਮੋਨੀਆ, ਨਿਕੋਟੀਨ, ਸਾਇਆਨਾਇਡ, ਟਾਰ ਅਤੇ ਆਰ ਸੈਨਿਕ ਵਰਗੇ ਜ਼ਹਿਰੀਲੇ ਤੱਤ ਸਰੀਰ ’ਚ ਜਾ ਕੇ ਖਤਰਨਾਕ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਸ ਲਈ ਜੇ ਕੋਈ ਤੰਬਾਕੂ ਦਾ ਸੇਵਨ ਕਰ ਰਿਹਾ ਹੋਵੇ ਤਾਂ ਉਸ ਦੇ ਲਾਗੇ ਬੈਠਣ ਤੌਂ ਵੀ ਗੁਰੇਜ ਕਰਨਾ ਚਾਹੀਦਾ ਹੈ ਕਿੳਂੁਕਿ ਤੰਬਾਕੂ ਜਾਂ ਸਿਗਰਟ ’ਚੋ  ਨਿਕਲਣ ਵਾਲਾ ਧੂੰਆਂ ਤੰਬਾਕੂ ਦਾ ਸੇਵਨ ਨਾ ਕਰਨ ਵਾਲੇ ਮਨੱਖ ਲਈ ਵੀ ਖਤਰਨਾਕ ਹੰਦਾ ਹੈ।

PPN2302201909
ਇਸ ਮੌਕੇ ਹਾਜ਼ਰ ਹੈਲਥ ਇੰਸਪੈਕਟਰ ਰਜਿੰਦਰ ਕੁਮਾਰ ਨੇ ਤੰਬਾਕੂ ਕੰਟਰੋਲ ਐਕਟ (ਕੋਟਪਾ 2003) ਦੀਆਂ ਵੱਖ ਵੱਖ ਧਾਰਾਵਾਂ ਬਾਰੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਐਕਟ ਦੀ ਧਾਰਾ 4 ਤਹਿਤ ਪਬਲਿਕ ਥਾਵਾਂ ਜਿਵੇਂ ਬੱਸ ਸਟੈਂਡ, ਰੇਲਵੇ ਸਟੇਸ਼ਨ, ਹਵਾਈ ਅੱਡਿਆਂ, ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ, ਹੋਟਲਾਂ ਆਦਿ ਵਿੱਚ ਤੰਬਾਕੂ ਦਾ ਇਸਤੇਮਾਲ ਨਹੀ ਕੀਤਾ ਜਾ ਸਕਦਾ ਹੈ। ਧਾਰਾ 6(ਅ) ਅਤੇ ਧਾਰਾ 6(ਬੀ) ਤਹਿਤ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਨਹੀਂ ਵੇਚੇ ਜਾ ਸਕਦੇ ਅਤੇ ਸਕੂਲਾਂ ਤੇ ਹੋਰ ਵਿਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਦੀ ਵਿੱਕਰੀ ਨਹੀਂ ਕੀਤੀ ਜਾ ਸਕਦੀ । ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਸਬੰਧਿਤ ਸੰਸਥਾ ਦੇ ਨੋਡਲ ਅਫਸਰ ਵਲੋ ਜੁਰਮਾਨਾ ਕੀਤਾ ਜਾ ਸਕਦਾ ਹੈ। ਧਾਰਾ 5 ਤਹਿਤ ਤੰਬਾਕੂ ਉਤਪਾਦਾਂ ਦੀ ਕਿਸੇ ਵੀ ਤਰੀਕੇ ਨਾਲ ਮਸ਼ਹੂਰੀ (ਐਡਵਰਟਾਈਜ਼ਮੈਂਟ) ਤੇ ਪਾਬੰਧੀ ਹੈ।ਇਨਾਂ ਦੀ ਬੋਰਡ ਟੀ.ਵੀ, ਫਿਲਮ, ਇਸ਼ਤਿਹਾਰ, ਹੋਰਡਿੰਗ ਰਾਹੀਂ ਮਸ਼ਹੂਰੀ ਕਰਨ ਦੀ ਵੀ ਮਨਾਹੀ ਹੈ।ਇਸ ਮੌਕੇ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਡਾ. ਪ੍ਰਿਅੰਕਾ ਠਾਕੁਰ, ਸੁਖਦੇਵ ਸਮਿਆਲ, ਸ਼੍ਰੀਮਤੀ ਕੁਲਵਿੰਦਰ, ਸਕੂਲ ਪਿ੍ਰਸੀਪਲ ਡਾ. ਨੀਰਾ ਮਹਾਜਨ ਅਤੇ ਅਧਿਆਪਕ ਆਦਿ ਹਾਜ਼ਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply