Wednesday, September 30, 2026

ਬੱਚਿਆਂ ਨੂੰ ਗੁਰਬਾਣੀ ਸਿੱਖਣ ਤੇ ਗਾਉਣ ਲਈ ਪ੍ਰੇਰਿਤ ਕੀਤਾ

ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਸਹਿਜ ਪਾਠ ਸੰਸਥਾ ਵੱਲੋਂ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਦੇ 300 ਬੱਚਿਆਂ PPN2302201926ਨੇ ਜਪੁਜੀ ਸਾਹਿਬ ਦੀ ਸਟੀਕ ਅਤੇ ਵਾਹਿਗੁਰੂ ਮੂਲਮੰਤਰ ਆਪਣੇ ਹੱਥਾਂ ਨਾਲ ਲਿਖਿਆ।ਜਿਸ ਵਿੱਚ ਬੱਚੀ ਹਰਲੀਨ ਕੌਰ ਦੀ ਪਹਿਲੀ ਪੁਜੀਸ਼ਨ ਅਤੇ 14 ਬੱਚਿਆਂ ਨੇ ਦੂਸਰੀ ਪੁਜੀਸ਼ਨ ਹਾਸਲ ਕੀਤੀ।ਦਵਿੰਦਰ ਕੌਰ ਅਤੇ ਡਾਇਰੈਕਟਰ ਮੰਗਲ ਸਿੰਘ ਕਿਸ਼ਨਪੁਰੀ, ਪ੍ਰਿੰਸੀਪਲ ਅਮਰਪ੍ਰੀਤ ਕੌਰ, ਇੰਚਾਰਜ ਸ਼ਰਨਜੀਤ ਕੌਰ ਅਤੇ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਉਨਾਂ ਨੇ ਬੱਚਿਆਂ ਨੂੰ ਗੁਰਬਾਣੀ ਸਿੱਖਣ ਤੇ ਗਾਉਣ ਲਈ ਪ੍ਰੇਰਿਤ ਕੀਤਾ।ਮੈਡਮ ਦਵਿੰਦਰ ਕੌਰ ਨੇ ਬੱਚਿਆਂ ਦੀ ਲਿਖਣ ਵਿਧੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਘਰ ਨਾਲ ਬੱਚਿਆਂ ਨੂੰ ਜੋੜਨ ਦਾ ਇਹ ਸਹੀ ਤਰੀਕਾ ਹੈ। 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply