Sunday, November 15, 2026

4 ਮਹੀਨੇ ਦੀ ਖੱਜ਼ਲ ਖਰਾਬੀ ਤੋਂ ਬਾਅਦ ਨਗਰ ਕੋਂਸਲ ਵਲੋਂ ਗਲੀ ਦੀ ਮੁਰੰਮਤ ਸ਼ੁਰੂ

ਜੰਡਿਆਲਾ ਗੁਰੂ, 23 ਫਰਵਰੀ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ) – ਤਪ ਅਸਥਾਨ ਬਾਬਾ ਹੰਦਾਲ ਦੀ ਸਾਹਮਣੀ ਗਲੀ ਦੇ ਵਾਸੀਆਂ ਨੇ ਕਿਹਾ ਹੈ ਕਿ ਤਕਰੀਬਨ PPN23022019274 ਮਹੀਨੇ ਦੀ ਖੱਜ਼ਲ ਖਰਾਬੀ ਤੋਂ ਬਾਅਦ ਨਗਰ ਕੋਂਸਲ ਵਲੋਂ ਉਨਾਂ ਦੀ ਗਲੀ ਦਾ ਟੁੱਟਾ ਹੋਇਆ ਇਕ ਛੋਟਾ ਜਹੇ ਟੋਟੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਜੰਡਿਆਲਾ ਪ੍ਰੈਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਦੇ ਉਪਰਾਲੇ ਸਦਕਾ ਇਹ ਕੰੰਮ ਸਿਰੇ ਚੜਣ ਜਾ ਰਿਹਾ ਹੈ।ਜੰਡਿਆਲਾ ਪ੍ਰੈਸ ਕਲੱਬ (ਰਜਿ) ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ ਨੇ ਨਗਰ ਕੌਂਸਲ ਦੀ ਕਾਰਗੁਜ਼ਾਰੀ `ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਅਗਰ ਜਿੰਮੇਵਾਰ ਵਿਅਕਤੀਆਂ ਦੇ ਕੰਮ ਨਗਰ ਕੋਂਸਲ ਦੇ ਅਧਿਕਾਰੀ ਨਹੀਂ ਕਰਵਾ ਸਕਦੇ ਤਾਂ ਫਿਰ ਆਮ ਜਨਤਾ ਕੀ ਉਮੀਦ ਕਰ ਸਕਦੀ ਹੈ ? ਗਲੀ ਦੀ ਮੁਰੰਮਤ ਸ਼ੁਰੂ ਕਰਵਾਉਣ ਸਮੇਂ ਕਲੱਬ ਦੇ ਚੇਅਰਮੈਨ ਸੁਨੀਲ ਦੇਵਗਨ, ਪ੍ਰਦੀਪ ਜੈਨ, ਅਨਿਲ ਕੁਮਾਰ, ਸਤਪਾਲ ਸਿੰਘ, ਬਲਵਿੰਦਰ ਸਿੰਘ, ਹਰਿੰਦਰਪਾਲ ਸਿੰਘ ਆਦਿ ਵੀ  ਮੌਜੂਦ ਸਨ ।

Check Also

ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ 

ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …

Leave a Reply