Friday, September 25, 2026

ਪੋਸਟਰ ‘ਪੀਰ ਸ਼ੇਖ਼ ਫੱਤਾ ਦੀ ਪੂਜਾ ਪੱਧਤੀ : ਸਮਕਾਲੀ ਸਰੋਕਾਰ’ ਪਹਿਲੇ ਸਥਾਨ ’ਤੇ ਰਿਹਾ

ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਲਿੰਗੁਇਸਟਿਕਸ ਐਸੋਸੀਏਸ਼ਨ (ਰਜਿ.) PUNJ2602201916ਦੀ ਛੇਵੀਂ ਆਲ ਇੰਡੀਆ ਕਾਨਫ਼ਰੰਸ ਆਫ ਫੋਕਲੋਰ ਐਂਡ ਲਿੰਗੁਇਸਟਿਕਸ 22-23 ਫ਼ਰਵਰੀ  ਨੂੰ ਕਰਵਾਈ ਗਈ।ਇਸ ਕਾਨਫ਼ਰੰਸ ਵਿਚ ਪੰਜਾਬੀ ਅਧਿਐਨ ਸਕੂਲ ਦੇ ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ।ਖੋਜ ਪੱਤਰਾਂ ਦੀ ਪੋਸਟਰ ਪੇਸ਼ਕਾਰੀ ਵਿਚ ਪੰਜਾਬੀ ਅਧਿਐਨ ਸਕੂਨ ਦੇ ਖੋਜ ਵਿਦਿਆਰਥੀ ਸਤਿੰਦਰਜੀਤ ਸਿੰਘ ਦਾ ਪੋਸਟਰ ‘ਪੀਰ ਸ਼ੇਖ਼ ਫੱਤਾ ਦੀ ਪੂਜਾ ਪੱਧਤੀ : ਸਮਕਾਲੀ ਸਰੋਕਾਰ’’ ਪਹਿਲੇ ਸਥਾਨ ’ਤੇ ਰਿਹਾ ਜਦੋਂ ਕਿ ਰਜਨੀ ਹੰਸ ਦਾ ਪੋਸਟਰ ‘ਲੋਕ ਧਰਮ ਵਿਚ ਦੇਵੀ ਸ਼ਕਤੀ ਅਤੇ ਇਸਤਰੀ ਦਾ ਸਰੂਪ’ ਦੂਸਰੇ ਸਥਾਨ ਅਤੇ ਰਘਬੀਰ ਸਿੰਘ ਦਾ ਪੋਸਟਰ ‘ਪੰਜਾਬੀ ਲੋਕ ਕਾਵਿ ਲੋਰੀ: ਸਮਾਜਿਕ ਸੰਦਰਭ’ ਚੌਥੇ ਸਥਾਨ ਲਈ ਚੁਣੇ ਗਏ।ਵਰਣਨਯੋਗ ਹੈ ਕਿ ਇਹ ਤਿੰਨੇ ਵਿਦਿਆਰਥੀ ਡਾ. ਦਰਿਆ ਦੀ ਨਿਗਰਾਨੀ ਹੇਠ ਪੀਐੱਚ.ਡੀ ਦਾ ਖੋਜ ਕਾਰਜ ਕਰ ਰਹੇ ਹਨ।ਇਸ ਪ੍ਰਾਪਤੀ ਲਈ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਮਿੰਦਰ ਕੌਰ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਖੋਜ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply