ਅੰਮ੍ਰਿਤਸਰ, 26 ਫਰਵਰੀ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਲਿੰਗੁਇਸਟਿਕਸ ਐਸੋਸੀਏਸ਼ਨ (ਰਜਿ.) ਦੀ ਛੇਵੀਂ ਆਲ ਇੰਡੀਆ ਕਾਨਫ਼ਰੰਸ ਆਫ ਫੋਕਲੋਰ ਐਂਡ ਲਿੰਗੁਇਸਟਿਕਸ 22-23 ਫ਼ਰਵਰੀ ਨੂੰ ਕਰਵਾਈ ਗਈ।ਇਸ ਕਾਨਫ਼ਰੰਸ ਵਿਚ ਪੰਜਾਬੀ ਅਧਿਐਨ ਸਕੂਲ ਦੇ ਖੋਜਾਰਥੀਆਂ ਨੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ।ਖੋਜ ਪੱਤਰਾਂ ਦੀ ਪੋਸਟਰ ਪੇਸ਼ਕਾਰੀ ਵਿਚ ਪੰਜਾਬੀ ਅਧਿਐਨ ਸਕੂਨ ਦੇ ਖੋਜ ਵਿਦਿਆਰਥੀ ਸਤਿੰਦਰਜੀਤ ਸਿੰਘ ਦਾ ਪੋਸਟਰ ‘ਪੀਰ ਸ਼ੇਖ਼ ਫੱਤਾ ਦੀ ਪੂਜਾ ਪੱਧਤੀ : ਸਮਕਾਲੀ ਸਰੋਕਾਰ’’ ਪਹਿਲੇ ਸਥਾਨ ’ਤੇ ਰਿਹਾ ਜਦੋਂ ਕਿ ਰਜਨੀ ਹੰਸ ਦਾ ਪੋਸਟਰ ‘ਲੋਕ ਧਰਮ ਵਿਚ ਦੇਵੀ ਸ਼ਕਤੀ ਅਤੇ ਇਸਤਰੀ ਦਾ ਸਰੂਪ’ ਦੂਸਰੇ ਸਥਾਨ ਅਤੇ ਰਘਬੀਰ ਸਿੰਘ ਦਾ ਪੋਸਟਰ ‘ਪੰਜਾਬੀ ਲੋਕ ਕਾਵਿ ਲੋਰੀ: ਸਮਾਜਿਕ ਸੰਦਰਭ’ ਚੌਥੇ ਸਥਾਨ ਲਈ ਚੁਣੇ ਗਏ।ਵਰਣਨਯੋਗ ਹੈ ਕਿ ਇਹ ਤਿੰਨੇ ਵਿਦਿਆਰਥੀ ਡਾ. ਦਰਿਆ ਦੀ ਨਿਗਰਾਨੀ ਹੇਠ ਪੀਐੱਚ.ਡੀ ਦਾ ਖੋਜ ਕਾਰਜ ਕਰ ਰਹੇ ਹਨ।ਇਸ ਪ੍ਰਾਪਤੀ ਲਈ ਵਿਭਾਗ ਦੇ ਮੁਖੀ ਪ੍ਰੋ. (ਡਾ.) ਰਮਿੰਦਰ ਕੌਰ ਅਤੇ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਖੋਜ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …