
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਬੀਤੇ ਦਿਨੀ ਪਏ ਭਾਰੀ ਮੀਹ ਨੇ ਲੋਕਾ ਨੂੰ ਘਰੋ ਬੇਘਰ ਕਰ ਦਿੱਤਾ ਹੈ ਮੰਡੀ ਘੁਬਾਇਆ ਦੇ ਨੇੜੇ ਪੈਦੇ ਪਿੰਡ ਜਵਾਲ ਵਾਲਾ ਦੇ ਗਰੀਬ ਪਰਿਵਾਰਾ ਦੇ ਘਰ ਬੀਤੇ ਦਿਨੀ ਪਏ ਮੀਹ ਨੇ ਢਾਹ ਦਿੱਤੇ ਹਨ। ਜਿਸ ਨਾਲ ਗਰੀਬ ਪਰਿਵਾਰਾ ਦੇ ਸਿਰ ਦੀ ਛੱਤ ਵੀ ਖੁਸ਼ ਗਈ ਹੈ। ਇਸ ਦੀ ਜਾਣਕਾਰੀ ਦਿੱਦੇ ਹੋਏ ਜਸਵੰਤ ਸਿੰਘ ਪੁੱਤਰ ਮੱਛੀ ਸਿੰਘ, ਵੀਰ ਸਿੰਘ ਪੁੱਤਰ ਗੁਰਮੇਜ ਸਿੰਘ, ਜਮਨਾ ਬਾਈ, ਤਾਰਾ ਸਿੰਘ, ਕੇਹਰ ਸਿੰਘ ਨੇ ਦੱਸੀਆ ਕਿ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਘਰ ਦਾ ਗੁਜਾਰਾ ਬੜੀ ਮੁਸਕਿਲ ਨਾਲ ਚਲਾਉਦੇ ਹਨ ਪਰ ਆਈ ਭਾਰੀ ਵਰਖਾ ਨੇ ਸਾਡੇ ਕੱਚੇ ਮਕਾਨਾ ਨੂੰ ਢਹਿ ਢੇਰੀ ਕਰ ਦਿੱਤਾ ਹੈ। ਜਿਸ ਦੇ ਕਾਰਨ ਅਸੀ ਨੀਲੇ ਅਕਾਸ ਥੱਲੇ ਰਹਿਣ ਲਈ ਮਜਬੁੁੂਰ ਹਾ। ਇਨਾ ਗਰੀਬ ਪਰਿਵਾਰਾ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸਨ ਕੋਲੋ ਮੰਗ ਕੀਤੀ ਹੈ ਕਿ ਸਾਨੂੰ ਜਲਦੀ ਤੋ ਜਲਦੀ ਪੱਕੇ ਮਕਾਨ ਬਣਾਕੇ ਦਿੱਤੇ ਜਾਣ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media