Saturday, March 7, 2026

ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ (ਸੋਈ) ਵਲੋਂ ਵਿਸ਼ਾਲ ਰੈਲੀ

PPN0103201908ਬਠਿੰਡਾ, 1 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬ ਦਾ ਨੌਜਵਾਨ ਜੇਕਰ ਸਿਆਸੀ ਨੇਤਾਵਾਂ ਨੂੰ ਸੱਤਾ `ਤੇ ਬਿਠਾ ਸਕਦਾ ਹੈ ਤਾਂ ਇਹ ਵਰਗ ਸੱਤਾ ਤੋਂ ਲਾਹ ਵੀ ਸਕਦਾ ਹੈ।ਸਥਾਨਕ ਰਿਜ਼ੋਰਟ ‘ਚ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵਲੋਂ ਕਰਵਾਈ ਗਈ।ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਨੌਜਵਾਨਾਂ ਦੀ ਸ਼ਕਤੀ ਦਾ ਲੋਹਾ ਮੰਨਦੇ ਹੋਏ ਕਿਹਾ ਕਿ  2017 ਵਿਚ ਨੌਜਵਾਨਾਂ ਨੇ ਹੀ ਕਾਂਗਰਸ ਸਰਕਾਰ ਨੂੰ ਸੱਤਾ ਸੌਂਪੀ ਸੀ, ਪਰ ਕਾਂਗਰਸ ਨੇ ਨੌਜਵਾਨਾਂ ਨਾਲ ਧੋਖਾ ਤੇ ਵਿਸ਼ਵਾਸ਼ਘਾਤ ਕਰਦਿਆਂ ਨੌਜਵਾਨਾਂ ਨਾਲ ਕੀਤਾ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ।ਬੀਬਾ ਬਾਦਲ ਨੇ ਭਰਵੇਂ ਇਕੱਠ ਤੋਂ ਖੁਸ਼ ਹੁੰਦਿਆਂ ਕਿਹਾ ਕਿ ਯੂਥ ਅਕਾਲੀ ਦਲ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਫੇਲ ਕਰਕੇ ਰੱਖ ਦਿੱਤਾ ਹੈ।।ਬੀਬਾ ਨੇ ਸਵੀਕਾਰ ਕੀਤਾ ਅੱਜ ਦੀ  ਰਾਜਨੀਤੀ ‘ਚ ਉਨ੍ਹਾਂ ਲੀਡਰਾਂ ਦਾ ਭਵਿੱਖ ਹੋਵੇਗਾ ਜੋ ਨੌਜਵਾਨਾਂ ਦੀਆਂ ਮੰਗਾਂ ਤੇ ਉਮੀਦਾਂ ਉੱਤੇ ਖਰਾ ਉੱਤਰਿਆ ਕਰਨਗੇ।ਸੋਈ ਦੇ ਕੌਮੀ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਪੰਜਾਬ `ਚ ਕਾਂਗਰਸ ਦੀ ਸਰਕਾਰ ਨੇ ਆਪਣੇ ਪੇਸ਼ ਕੀਤੇ ਪਹਿਲੇ ਤਿੰਨ ਬਜਟਾਂ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨਾਲ ਚੋਣ ਮੈਨੀਫੈਸਟੋ `ਚ ਕੀਤੇ 70 ਵਾਅਦਿਆਂ ਚੋਂ ਇੱਕ ਵੀ ਵਾਆਦਾ ਪੂਰਾ ਨਹੀਂ ਕੀਤਾ।ਉਹਨਾਂ ਕਿਹਾ ਕਿ ਸਰਕਾਰ ਨੇ ਪੰਜਾਬ ਅੰਦਰ ਨਿਵੇਸ਼ ਅਤੇ ਅਰਥਵਿਵਸਥਾ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਸਰਕਾਰ ਦੀ ਕਾਰਜਸ਼ੈਲੀ ਤੋਂ ਸੂਬੇ ਦਾ ਹਰ ਵਰਗ ਦੁੱਖੀ ਹੈ ਜਿਸ ਨੇ ਲੋਕਾਂ ਕੋਲੋਂ ਸਿਖਿਆ, ਰੁਜ਼ਗਾਰ ਤੇ ਇਨਸਾਫ਼ ਖੋਹ ਲਏ ਹਨ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਰ ਵਰਗ ਆਪਣੇ ਆਪਣੇ ਚੋਣ ਵਾਆਦੇ ਲਾਗੂ ਕਰਾਉਣ ਲਈ ਕਾਂਗਰਸ ਸਰਕਾਰ ਵਿਰੁੱਧ ਸੜਕਾਂ `ਤੇ ਉਤਰਿਆ ਹੋਇਆ ਹੈ ਅਤੇ ਅੰਦੋਲਨ ਕਰ ਰਿਹਾ ਹੈ।ਮਾਲਵਾ ਜੋਨ ਦੇ ਪ੍ਰਧਾਨ ਰੋਬਿਨ ਬਰਾੜ ਨੇ ਬੀਬਾ ਹਰਸਿਮਰਤ ਬਾਦਲ ਸਮੇਤ ਰੈਲੀ ‘ਚ ਸ਼ਮਿਲ ਹੋਏ ਵਿਦਿਆਰਥੀਆਂ ਦਾ ਵਿਸ਼ੇਸ਼ ਧੰਨਵਾਦ ਕਰਦੇ ਹੋਏ ਕਿਹਾ ਭਵਿੱਖ ਨੌਜਵਾਨਾਂ ਦਾ ਹੈ ਉਹ ਖੁਦ ਰਾਜਨੀਤੀ ਦਾ ਹਿੱੱਸਾ ਬਣਨ।
ਇਸ ਰੈਲੀ ਵਿਚ ਸੁਖਚੈਨ ਭੁਚੋ, ਅਜੈਪਾਲ ਮਾਨਸਾ, ਰਮਨ ਬੁਢਲਾਡਾ, ਮਨੀ ਮਾਨਸਾ, ਮਨੂੰ ਆਲਮਵਾਲਾ, ਰੂਬੀ ਬਰਾੜ, ਪਰਮ ਧਾਲੀਵਾਲ, ਗੁਰਸੇਵਕ ਬਰਾੜ, ਸੰਗਰੀਵ ਬਰਾੜ, ਟੋਨਾ ਬਰਾੜ, ਜੀਪੀ ਗਿੱਲ,ਅਰਸ਼ਵੀਰ ਰਾਮਪੁਰਾ ਫੂਲ, ਜਸ਼ਨਵੀਰ ਗਰਚਾ, ਪੁਸ਼ਪਿੰਦਰ ਫੂਲੋ ਮਿੱਠੀ, ਸੁੱਖੀ ਬਠਿੰਡਾ, ਰੂਬਲ ਮਾਨਸਾ, ਅੰਗਰੇਜ਼ ਸਰਦੂਲਗੜ, ਨਿੱਪੀ ਤਲਵੰਡੀ ਸਾਬੋ, ਹੈਪੀ ਮੌੜ, ਜੱਸੂ ਕੂਟੀ, ਸਖਨ ਸੰਧੂ ਅਤੇ ਅਰਸ਼ਨੂਰ ਢਿੱਲੋਂ, ਰਾਣਾ ਚਹਿਲ, ਸਿਮਰ ਦਿਆਲਪੁਰੀਆ ਮਿਰਜ਼ਾ, ਸੁੱਖਾ ਪਥਰਾਲਾ ਆਦਿ ਹਾਜ਼ਿਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply