
ਫਾਜਿਲਕਾ, 7 ਸਤੰਬਰ (ਵਿਨੀਤ ਅਰੋੜਾ/ਸ਼ਾਈਨ ਕੁੱਕੜ) – ਸਥਾਨਕ ਸ਼੍ਰੀ ਅਰੋੜਵੰਸ਼ ਭਵਨ ਗੀਤਾ ਭਵਨ ਮੰਦਿਰ ਵਿੱਚ ਐਤਵਾਰ ਨੂੰ 151 ਨਿਰਧਨ ਪਰਵਾਰਾਂ ਅਤੇ ਵਿਧਵਾ ਔਰਤਾਂ ਨੂੰ ਰਾਸ਼ਨ ਵੰਡ ਸਮਾਗਮ ਕੀਤਾ ਗਿਆ । ਮੰਦਿਰ ਕਮੇਟੀ ਦੇ ਜਨਰਲ ਸਕੱਤਰ ਦੇਸ ਰਾਜ ਧੂੜੀਆ ਨੇ ਦੱਸਿਆ ਕਿ ਇਸ ਸਮਾਰੋਹ ਦੇ ਮੁੱਖ ਮਹਿਮਾਨ ਸਮਾਜਸੇਵੀ ਨਰਿੰਦਰ ਸਚਦੇਵਾ ਅਤੇ ਅਸ਼ੋਕ ਸਚਦੇਵਾ ਨੇ ਆਪਣੇ ਪਿਤਾ ਦੀ ਯਾਕ ਵਿੱਚ ਆਪਣੇ ਹੱਥਾਂ ਨਾਲ 151 ਜਰੂਰਤਮੰਦ ਪਰਿਵਾਰਾਂ ਨੂੰ ਮਾਸਿਕ ਰਾਸ਼ਨ ਵੰਡਿਆ ।ਉਨ੍ਹਾਂ ਨੇ ਦੱਸਿਆ ਕਿ ਹਰ ਇੱਕ ਮਹੀਨੇ ਗਰੀਬ ਪਰਵਾਰਾਂ ਨੂੰ ਘਰ ਚਲਾਉਣ ਲਈ ਰਾਸ਼ਨ ਵੰਡਿਆ ਜਾਂਦਾ ਹੈ ਜਿਸ ਵਿੱਚ 20 ਕਿੱਲੋ ਆਟਾ, ਦਾਲਾਂ, ਘਿਓ, ਚੀਨੀ, ਗੁੜ, ਮਸਾਲੇ, ਚਾਹਪੱਤੀ, ਚਾਵਲ, ਮਾਚਸ ਆਦਿ ਵੰਡਿਆ ਜਾਂਦਾ ਹੈ।ਇਸ ਤੋਂ ਇਲਾਵਾ ਜੇਬ ਖਰਚ ਲਈ ਨਗਦ ਰਾਸ਼ੀ ਵੀ ਵੰਡੀ ਜਾਂਦੀ ਹੈ।ਮੰਦਿਰ ਵਿੱਚ ਇੱਕ ਕਲੀਨਿਕ ਵੀ ਖੋਲਿਆ ਗਿਆ ਹੈ ਜਿਸ ਵਿੱਚ ਲੈਬ ਦੇ ਧਰਮਪਾਲ ਵਰਮਾ ਦੁਆਰਾ ਗਰੀਬ ਲੋਕਾਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਉਨ੍ਹਾਂ ਨੇ ਦੱਸਿਆ ਕਿ ਰਾਸ਼ਨ ਵੰਡਣ ਤੋਂ ਪਹਿਲਾਂ ਮੰਦਿਰ ਵਿੱਚ ਆਰਤੀ ਅਤੇ ਕੀਰਤਨ ਕੀਤਾ ਗਿਆ ।ਇਸ ਮੌਕੇ ਪ੍ਰਧਾਨ ਸੇਠ ਸੁਰਿੰਦਰ ਆਹੂਜਾ, ਖ਼ਜ਼ਾਨਚੀ ਦੇਸ ਰਾਜ ਧੂੜੀਆ, ਅਸ਼ੋਕ ਸੁਖੀਜਾ, ਨਰਿੰਦਰ ਸਚਦੇਵਾ, ਕ੍ਰਿਸ਼ਣ ਲਾਲ ਗੁੰਬਰ, ਡਾ. ਆਸ ਗੁੰਬਰ, ਸੁਵਰਸ਼ਾ ਕਾਮਰਾ ਆਦਿ ਮੌਜੂਦ ਸਨ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ
ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …
Punjab Post Daily Online Newspaper & Print Media