Wednesday, May 27, 2026

ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਖੇਤੀ ਕਰਨ – ਡੈਨੀ

ਖੇਤੀ ਵਿਭਾਗ ਨੇ ਲਗਾਇਆ ਕਿਸਾਨ ਮੇਲਾ ਤੇ ਸੰਦਾਂ ਦੀ ਪ੍ਰਦਰਸ਼ਨੀ

PPN0103201931 ਜੰਡਿਆਲਾ ਗੁਰੂ, 1 ਮਾਰਚ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਜਿਲ੍ਹਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਦੀ ਅਗਵਾਈ ਹੇਠ ਦਾਣਾ ਮੰਡੀ ਜੰਡਿਆਲਾ ਗੁਰੂ ਵਿਖੇ ਖੇਤੀ ਮਸ਼ੀਨਰੀ ਮੇਲਾ ਲਗਾਇਆ ਗਿਆ, ਜਿਸ ਦਾ ਮੁੱਖ ਵਿਸ਼ਾ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਹੀ ਸਾਂਭਣ ਦਾ ਲਿਆ ਗਿਆ।ਡਾਇਰੈਕਟਰ ਖੇਤੀਬਾੜੀ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਲੱਗੇ ਇਸ ਕੈਂਪ ਦੌਰਾਨ ਸੁਖਵਿੰਦਰ ਸਿੰਘ ਡੈਨੀ  ਵਿਧਾਇਕ ਜੰਡਿਆਲਾ ਗੁਰੁ ਮੁੱਖ ਮਹਿਮਾਨ ਅਤੇ ਸੁਮੀਤ ਮੱਕੜ ਸੀ.ਜੇ.ਐਮ-ਕਮ-ਸਕੱਤਰ ਜਿਲ੍ਹਾ ਲੀਗਲ ਅਥਾਰਟੀ ਅੰਮ੍ਰਿਤਸਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
      ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਇਸ ਸਮੇਂ ਕਿਹਾ ਕਿ ਤੰਦਰੁਸਤ ਪੰਜਾਬ ਦੇ ਸੁਪਨੇ ਨੂੰ ਜੇ ਹਕੀਕਤ ਵਿਚ ਵੇਖਣਾ ਚਾਹੁੰਦੇ ਹੋ ਤਾਂ ਕਿਸਾਨ ਵੀਰ ਵੀ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਣ ਦੀ ਥਾਂ ਖੇਤੀਬਾੜੀ ਵਿਭਾਗ ਵਲੋਂ ਵਿਕਸਤ ਕੀਤੀ ਤਕਨੀਕ ਨਾਲ ਖੇਤਾਂ ਵਿਚ ਹੀ ਸਮੇਟਣ। ਇਸ ਨਾਲ ਜਿਥੇ ਧਰਤੀ ਦੀ ਉਪਜਾਊ ਸ਼ਕਤੀ ਵਧੇਗੀ, ਉਥੇ ਵਾਤਾਵਰਣ ਵੀ ਪਲੀਤ ਹੋਣ ਤੋਂ ਬਚ ਜਾਵੇਗਾ। ਉਨਾਂ ਮਹਿਕਮੇ ਵੱਲੋਂ ਕੀਤੇ ਇਸ ਨਿਵੇਕਲੇ ਉਦਮ ਦੀ ਸਰਾਹਨਾ ਕੀਤੀ।ਸੀ.ਜੇ.ਐਮ ਸੁਮੀਤ ਮੱਕੜ ਨੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਸਾਂਭਣ ਅਤੇ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਪ੍ਰਦਰਸ਼ਿਤ ਕੀਤੀ ਖੇਤੀ ਮਸ਼ੀਨਰੀ ਵੇਖੀ ਅਤੇ ਕਿਸਾਨਾਂ ਨੂੰ ਇੰਨਾਂ ਸੰਦਾਂ ਦੀ ਵਰਤੋਂ ਕਰਨ ਦੀ ਅਪੀਲ ਆਪਣੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਕਰਨ ਦੀ ਸਲਾਹ ਦਿੱਤੀ। PPN0103201932
        ਜਿਲਾ ਮੁੱਖ ਖੇਤੀਬਾੜੀ ਅਫਸਰ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਹਾੜੀ 2018-19 ਦੌਰਾਨ 26289 ਹੈਕਟੇਅਰ ਰਕਬੇ ਵਿੱਚ ਹੈਪੀਸੀਡਰ ਅਤੇ 10033 ਹੈਕਟੇਅਰ ਰਕਬੇ ਵਿੱਚ ਜੀਰੋ ਟਿੱਲ ਡਰਿੱਲ ਨਾਲ ਕਣਕ ਦੀ ਸਿੱਧੀ ਬਿਜਾਈ ਕੀਤੀ ਗਈ ਹੈ।ਸਾਲ 2018-19 ਦੌਰਾਨ ਖੇਤੀਬਾੜੀ ਵਿਭਾਗ ਵੱਲੋਂ ਇਨਸੀਟੂ ਸਕੀਮ ਅਧੀਨ 29 ਕਟਸਮ ਹਾਇਰਿੰਗ ਸੈਂਟਰਾਂ ਨੂੰ 185 ਖੇਤੀ ਸੰਦ ਅਤੇ ਕਿਸਾਨਾਂ ਨੂੰ ਨਿੱਜੀ ਤੌਰ ਤੇ 288 ਖੇਤੀ ਸੰਦ ਸਬਸਿਡੀ ਉੱਤੇ ਮੁਹੱਈਆ ਕਰਾਏ ਗਏ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਈ ਜਾਵੇ ਅਤੇ ਸਬਸਿਡੀ ਉੱਪਰ ਖੇਤੀ ਸੰਦ ਵਿਭਾਗ ਕੋਲੋ ਪ੍ਰਾਪਤ ਕੀਤੇ ਜਾਣ ਜਿਸ ਨਾਲ ਫਸਲਾਂ ਦੀ ਰਹਿੰਦ ਖੂਹੰਦ ਖੇਤਾਂ ਵਿੱਚ ਹੀ ਸਾਂਭੀ ਜਾਵੇ।
 ਇਸ ਮੌਕੇ ਹੋਰਨਾਂ ਤੋਂ ਇਲਾਵਾ ਖੇਤੀਬਾੜੀ ਅਫਸਰ ਰਣਜੋਤ ਸਿੰਘ ਸੰਧੂ, ਜਤਿੰਦਰ ਸਿੰਘ ਗਿੱਲ, ਅਵਤਾਰ ਸਿੰਘ ਬੁੱਟਰ, ਮਸਤਿੰਦਰ ਸਿੰਘ ਬੰਡਾਲਾ, ਪ੍ਰਿਤਪਾਲ ਸਿੰਘ ਜੰਡਿਆਲਾ ਗੁਰੁ, ਤੇਜਿੰਦਰ ਸਿੰਘ, ਗੁਰਦੇਵ ਸਿੰਘ, ਚਰੰਜੀਵ ਲਾਲ, ਰਮਿੰਦਰ ਸਿੰਘ, ਸਤਬੀਰ ਸਿੰਘ, ਹਰਸ਼ਰਨਜੀਤ ਸਿੰਘ ਸਾਰੇ ਬਲਾਕ ਅਫਸਰ ਅਤੇ ਏ.ਡੀ.ਉ ਹੀਰਾ ਸਿੰਘ, ਸਤਵਿੰਦਰ ਸਿੰਘ ਸੰਧੂ, ਪਰਜੀਤ ਸਿੰਘ ਔਲਖ, ਸੁਖਰਾਜਬੀਰ ਸਿੰਘ ਗਿੱਲ, ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ, ਭੁਪਿੰਦਰ ਸਿੰਘ ਢਿੱਲੋਂ ਡਿਪਟੀ ਡਾਇਰੈਕਟਰ ਕੇ.ਵੀ.ਕੇ ਅੰਮ੍ਰਿਤਸਰ, ਨਰਿੰਦਰ ਸਿੰਘ ਇੰਚਾਰਜ ਫਾਰਮ ਸਲਾਹਕਾਰ ਸੇਵਾ ਕੇਂਦਰ, ਇੰਜ ਰਣਬੀਰ ਸਿੰਘ ਰੰਧਾਵਾ, ਨਿਰਮਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਅਧਿਕਾਰੀ/ ਕਰਮਚਾਰੀ ਅਤੇ ਕਿਸਾਨ ਹਾਜਰ ਸਨ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply