Wednesday, May 27, 2026

ਫ਼ਸਲੀ ਵਿਭਿੰਨਤਾ ਹੀ ਮੌਜੂਦਾ ਖੇਤੀ ਸੰਕਟ ਦਾ ਹੱਲ – ਪ੍ਰੋ. ਸੰਧੂ

ਖੇਤੀ ਵਿਭਿੰਨਤਾ ਰਾਹੀ ਪੰਜਾਬ ਦੀ ਆਰਥਿਕਤਾ ਨੂੰ ਤਬਦੀਲ ਕਰਨ ਦਾ ਸਮਾਂ – ਡਾ. ਸੁਖਪਾਲ

PPN0103201935ਅੰਮ੍ਰਿਤਸਰ, 1 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਖੇਤੀਬਾੜੀ ਵਿਭਾਗ ਖੋਲਿਆਂ ਜਾ ਰਿਹਾ ਹੈ।ਜਿਸ ਦਾ ਮੁੱਖ ਮਕਸਦ ਪੰਜਾਬ ਦੇ ਮਜੂਦਾ ਖੇਤੀਬਾੜੀ ਹਲਾਤਾ ਨੂੰ ਧਿਆਨ ਵਿਚ ਰੱਖ ਕੇ ਵਿਦਿਆਰਥੀਆਂ ਨੂੰ ਰੁਜਗਾਰ ਮੁੱਖੀ ਕੋਂਰਸ ਕਰਵਾ ਕੇ  ਖੇਤੀ ਦੇ ਵਿਕਾਸ ਵਿਚ ਰੋਲ ਨਿਭਾਉਣਾ ਹੈ।ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ  ਪੰਜਾਬ ਸਕੂਲ ਆਫ ਇਕਨੋਮਿਕਸ ਵੱਲੋ ਯ.ੂਜੀ.ਸੀ ਐਸ.ਏ.ਪੀ ਦੇ ਸਹਿਯੋਗ ਨਾਲ ਕਰਵਾਏ ਦੋ  ਦਿਨਾਂ ਨੈਸ਼ਨਲ ਸੈਮੀਨਾਰ ਨੂੰ ਸਬੋਧੰਨ ਕਰ ਰਿਹੇ ਸਨ।`ਦਿਹਾਤੀ  ਅਤੇ ਖੇਤੀਬਾੜੀ ਵਿਭਿੰਨਤਾ ਦੇ ਮਾਧਿਅਮ ਤੋਂ ਪੰਜਾਬ ਦੀ  ਅਰਥ ਵਿਵਸਥਾ` ਦੇ ਵਿਸ਼ੇ ਤੇ ਸ਼ੁਰੂ ਹੋਏ ਸੈੰਮੀਨਰ ਵਿਚ ਵੱਖ ਵੱਖ ਪੱਖਾਂ ਤੋ 60 ਦੇ ਕਰੀਬ ਖੋਜ ਪੇਪਰ ਪੁੱਜੇ ਹਨ। ਜਿਨ੍ਹਾਂ ਤੇ ਦੋ ਦਿਨ ਵਿਚਾਰ ਚਰਚਾ ਹੋਣੀ ਹੈ।
ਸੈਮੀਨਾਰ ਦੀ ਪ੍ਰਧਾਨਗੀ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਵਿਦਵਾਨਾਂ ਵੱਲੋ ਪੰਜਾਬ ਦੀ ਖੇਤੀਬਾੜੀ ਨੂੰ  ਆ ਰਹੀਆਂ  ਸਮੱਸਿਆਵਾਂ ਦੇ ਵੱਲ ਜੋ ਇਸ਼ਾਰਾ ਕੀਤਾ ਹੈ, ਬਹੁਤ ਹੀ ਗੰਭੀਰਤਾ ਵਾਲਾ ਹੈ।ਇਸ ਵੱਲ ਤਰੁੰਤ ਉੱਚਤ ਕਦਮ ਚੁੱਕੇ ਜਾਣੇ ਚਾਹੀਦੇ ਹਨ।ਕਿਹਾ ਕਿ ਫ਼ਸਲੀ ਵਿਭਿਨਤਾ ਹੀ ਇਸ ਸਮੇਂ ਪੰਜਾਬ ਦੇ ਖੇਤੀ ਸੰਕਟ ਦਾ ਹੱਲ ਨਜ਼ਰ ਆ ਰਿਹਾ ਹੈ।ਫ਼ਸਲੀ ਵਿਭਿਨਤਾ ਰਾਂਹੀ ਕਿਸਾਨ ਖੈਤੀਬਾੜੀ ਨੂੰ ਲਾਹੇਵੰਦ ਕਾਰੋਬਾਰ ਵੱਲ ਲੈ ਕੇ ਜਾ ਸਕਦੇ ਹਨ।ਕਿਹਾ ਕਿ ਇਹਨਾਂ ਹਾਲਤਾਂ ਨੂੰ ਧਿਆਂਨ ਵਿਚ ਰੱਖ ਕੇ ਹੀ ਖੇਤੀਬਾੜੀ ਵਿਭਾਗ ਖੋਲਿਆ ਜਾ ਰਿਹਾ ਹੈ ਉਹਨਾਂ ਨੇ ਇਸ ਸਮੇਂ  ਖੇਤੀ ਸੈਕਟਰ ਨੂੰ ਹੱਲ ਕਰਨ ਲਈ ਫੂਡ ਪ੍ਰੋਸੈਸਿੰਗ ਯੂਨਿਟਾਂ ਦੀ ਭੂਮਿਕਾ `ਤੇ ਵੀ ਜ਼ੋਰ ਦਿੱਤਾ।
ਇਸ ਤੋਂ ਪਹਿਲਾ  ਆਈ.ਆਈ.ਐਮ ਅਹਿਮਦਾਬਾਦ ਦੇ ਪ੍ਰੋ. ਡਾ. ਸੁਖਪਾਲ ਸਿੰਘ ਨੇ ਪੰਜਾਬ ਵਿਚ ਖੇਤੀਬਾੜੀ ਵਿਭਿੰਨਤਾ ਅਤੇ ਚੁਣੌਤੀਆਂ ਦੇ ਵਿਸਥਾਰ ਵਿਚ ਚਰਚਾ ਕਰਦਿਆ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਉਸ ਮਾਨਸਿਕਤਾ ਨੂੰ ਬਦਲਣਾ ਪਵੇਗਾ।ਦੇ ਵਿਚ ਉਹ ਆਪਣੀਆਂ ਫ਼ਸਲਾਂ ਮਾਰਕੀਟ ਜਾਂ ਮੰਡੀਆ ਵਿਚ ਵੇਚਣ ਨਹੀ ਸਗੋਂ ਸੁੱਟਣ ਜਾਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਲਈ ਫ਼ਸਲੀ ਵਿਭਿੰਨਤਾ ਹੀ ਉਹਨਾਂ ਦੀ ਖੈਤੀ ਦੀ ਲਾਹੇਵੰਦ ਵੱਲ ਲੈ ਕੇ ਜਾ ਸਕਦੀ ਹੈ।ਉਹਨਾਂ ਨੇ ਪੰਜਾਬ  ਦੀ ਅਰਥਿਕਤਾ ਨੂੰ ਲੈ ਕੇ ਵਿਗੜ ਰਹੀ ਸਥਿਤੀ `ਚ ਖੇਤੀ ਵਿਭਿੰਨਤਾ ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਥਾਈਲੈਂਡ ਵਾਂਗ ਸਥਾਨਕ ਪੱਧਰ ਦੀਆਂ ਵਿਸ਼ੇਸ਼ਤਾਵਾਂ ਦੇ ਆਧਾਰ ਤੇ ਮਾਈਕਰੋ ਪੱਧਰ ਤੇ ਫ਼ਸਲੀ  ਵਿਭਿੰਨਤਾ ਹੋ ਸਕਦੀਆਂ ਹਨ ਅਤੇ ਕਿਸਾਨਾਂ ਨੂੰ ਪ੍ਰੰਰਪਿਕ ਖੇਤੀ ਦੇ ਵਿਚੋਂ ਕੱਢਿਆ ਜਾ ਸਕਦਾ ਹੈ, ਜਿਸ ਦੇ ਨਾਲ ਪੰਜਾਬ ਵਿਚ ਖ਼ੁਸ਼ਹਾਲੀ ਤਾਂ ਆਵੇਗੀ ਹੀ ਪੰਜਾਬ ਵੀ ਤੰਦਰੁਸਤ ਹੋਵੇਗਾ।ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਭਾਸਣ ਵਿਚ ਵਿਭਿੰਨਤਾ ਲਈ ਮੁੱਖ ਚੁਣੌਤੀਆਂ ਨੂੰ ਸਾਂਝਾ ਕਰਦਿਆਂ ਕਿਹਾ ਕਿ  ਨਵੀਨਤਾ, ਬੁਨਿਆਦੀ ਢਾਂਚੇ ਅਤੇ ਮਾਰਕੀਟ ਅਧਾਰਿਤ ਪਹੁੰਚ ਦੀ ਕਮੀ ਦੂਰ ਕੀਤੀ ਜਾਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਫ਼ਸਲਾਂ ਹੇਠਲੀਆਂ  ਜ਼ਮੀਨਾਂ ਘੱਟ ਰਹੀਆਂ ਹਨ, ਪਰ ਇਹ ਵੀ ਕੋਈ ਸਮੱਸਿਆ ਨਹੀ ਹੈ ਉਹਨਾਂ ਕਿਹਾ ਕਿ ਇਕੋ ਫ਼ਾਰਮ ਵਿਚ ਨਵੀਆਂ ਤਕਨੀਕਾਂ  ਦੇ ਨਾਲ ਤਿੰਨ ਤੋਂ ਚਾਰ ਫ਼ਸਲਾਂ ਲਈਆਂ ਜਾ ਸਕਦੀਆ ਹਨ।ਖੇਤੀ ਵਿਭਿੰਨਤਾ, ਸੰਸਥਾਤਮਕ ਵਿਭਿੰਨਤਾ, ਉਤਪਾਦਕ ਕੰਪਨੀਆਂ ਨੂੰ ਸ਼ਾਮਲ ਕਰਨਾ, ਪ੍ਰੋਸੈਸਿੰਗ ਪੱਧਰ `ਤੇ ਭਾਰੀ ਨਿਵੇਸ਼ ਅਤੇ ਅਨੁਸਾਰੀ ਰੈਗੂਲੇਟਰੀ ਵਾਤਾਵਰਣ ਸਬੰਧੀ ਯੋਗ ਕਦਮ ਚੁਣੌਤੀਆਂ ਨੂੰ ਦੂਰ ਕਰਨ ਲਈ ਲੋੜੀਂਦੇ ਹਨ। ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਹਾਜ਼ਰ ਪ੍ਰੋ. (ਡਾ.) ਐਸ ਐਸ ਚਾਹਲ ਨੇ ਹਰੇ ਇਨਕਲਾਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਅਨਾਜ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਾਅਦੇ ਦੇ ਤੌਰ ਤੇ, ਪੰਜਾਬ ਨੂੰ ਖੇਤੀਬਾੜੀ ਦੇ ਸਮਝੌਤਾ ਕਰਨ ਦੇ ਮਾਮਲੇ `ਚ ਭਾਰੀ ਕੀਮਤ ਅਦਾ ਕਰਨੀ ਪੈਣੀ ਸੀ।ਉਹਨਾਂ ਨੇ ਇਸ ਗੱਲ ਦੀ ਪ੍ਰੌੜਤਾ ਕੀਤੀ ਕਿ ਕਿਸਾਨਾਂ ਨੂੰ ਆਪਣੀਆ ਫ਼ਸਲਾਂ ਮੰਡੀਆਂ ਵਿਚ ਸੁੱਟਣ ਦੀ ਥਾਂ ਵੇਚਣ ਦੀ ਮਾਨਸਿਕਤਾ ਵਾਲੇ ਹਾਲਾਤ ਪੈਦਾ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਸਥਾਈਪਣ, ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਫਸਲੀ ਵਿਭਿੰਨਤਾ ਬਾਰੇ ਵਿਸ਼ੇਸ਼ ਜ਼ਿਕਰ ਕਰਦਿਆਂ ਖੇਤੀਬਾੜੀ ਸੰਕਟ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਬਾਰੇ ਵਿਚਾਰ ਚਰਚਾ ਕੀਤੀ।ਉਨ੍ਹਾਂ ਨੇ ਕਿਹਾ ਕਿ ਕਣਕ ਅਤੇ ਚੌਲ ਦੇ ਉਤਪਾਦਨ ਕਾਰਨ ਪੰਜਾਬ ਦੀ  ਮਿੱਟੀ `ਚੋਂ ਅਤੇ ਵਾਤਾਵਰਨ ਵਿਚ ਨਿਘਾਰ ਆਇਆ ਹੈ।ਕਿਸਾਨ ਦੇ ਕਰਜ਼ੇ ਦੀ ਸੱਮਸਿਆ ਬਾਰੇ ਬੋਲਦਿਆਂ ਉਨ੍ਹਾਂ ਨੇ ਸਲਾਹ ਦਿੱਤੀ ਕਿ ਕਰਜ਼ੇ ਕੌਂਸਲਿੰਗ ਕੇਂਧਰਾਂ ਦੀ ਸਥਾਪਨਾ ਹੋਣੀ ਚਾਹੀਦੀ ਹੈ।
ਪ੍ਰੋਫੈਸਰ ਅਤੇ ਮੁਖੀ ਅਤੇ ਸੈਮੀਨਾਰ ਦੇ ਡਾਇਰੈਕਟਰ ਡਾ. ਕੁਲਦੀਪ ਕੌਰ ਨੇ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ। ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਪ੍ਰੋ. ਡਾ. ਨੀਨਾ ਮਲਹੋਤਰਾ ਨੇ ਸੈਮੀਨਾਰ ਸੰਚਾਲਨ ਕੀਤਾ। ਅੰਤ ਵਿੱਚ, ਪ੍ਰੋ. ਡਾ. ਪਰਮਜੀਤ ਨੰਦਾ, ਕੋ-ਡਾਇਰੈਕਟਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
 

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply