8 ਐਲ.ਸੀ.ਡੀ, ਕੰਪਿਊਟਰ, ਇਨਵਰਟਰ ਤੇ ਹੋਰ ਸਮਾਨ ਬਰਾਮਦ
ਭੀਖੀ, 6 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਮਾਨਸਾ ਸਦਰ ਥਾਣੇ ਦੀ ਪੁਲਿਸ ਨੇ ਏ.ਟੀ.ਐਮ ਤੋੜਨ ਅਤੇ ਸਕੂਲਾਂ ਵਿਚੋਂ ਐਲ.ਸੀ.ਡੀ ਚੋਰੀ ਕਰਕੇ ਲੈ ਜਾਣ
ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਚੋਰੀ ਕੀਤੀਆਂ ਐਲ.ਸੀ.ਡੀ, ਇਨਵਰਟਰ, ਕੰਪਿਊਟਰ ਅਤੇ ਹੋਰ ਸਮਾਨ ਸਮੇਤ ਕਾਬੂ ਕੀਤਾ ਹੈ, ਜਦੋ ਕਿ ਇਸ ਗਰੋਹ ਦੇ 3 ਮੈਂਬਰ ਪਹਿਲਾਂ ਹੀ ਜੇਲ ਭੇਜੇ ਜਾ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਮਾਨਸਾ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੁਲਿਸ ਨੇ ਏ.ਟੀ.ਐਮ ਤੋੜਨ ਅਤੇ ਸਕੂਲਾਂ ਵਿੱਚ ਲੱਗੀਆਂ ਐਲ.ਈ.ਡੀ ਚੋਰੀ ਕਰਨ ਵਾਲੇ 2 ਚੋਰਾਂ ਨੂੰ ਕਾਬੂ ਕਰਕੇ ਇਨਾਂ ਕੋਲੋਂ 8 ਐਲ.ਸੀ.ਡੀ, 1 ਕੰਪਿਊਟਰ, ਇੱਕ ਇਨਵਰਟਰ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ।ਉਹਨਾਂ ਦੱਸਿਆ ਕਿ ਇਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿਛ ਕੀਤੀ ਜਾਵੇਗੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media