Wednesday, August 26, 2026

ਵਿਸ਼ਵ ਦੇ ਭਾਸ਼ਾ ਦਰਸ਼ਨ ਨੂੰ ਪ੍ਰਾਚੀਨ ਭਾਰਤੀ ਭਾਸ਼ਾ ਵਿਗਿਆਨੀਆਂ ਨੇ ਕੀਤਾ ਪ੍ਰਭਾਵਿਤ – ਡਾ. ਮਨਮੋਹਨ

ਅੰਮ੍ਰਿਤਸਰ, 7 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਡਾ. ਪਰਮਜੀਤ ਸਿੰਘ PUNJ0703201914ਵਾਲੀਆ ਯਾਦਗਾਰੀ ਭਾਸ਼ਣ ‘ਭਾਰਤੀ ਭਾਸ਼ਾ ਚਿੰਤਨ : ਪਾਸਾਰ ਅਤੇ ਪ੍ਰਸੰਗਿਕਤਾ’ ਵਿਸ਼ੇ ’ਤੇ ਕਰਵਾਇਆ ਗਿਆ। ਸਮਾਗਮ ਦੇ ਮੁੱਖ ਵਕਤਾ ਉੱਘੇ ਭਾਸ਼ਾ ਵਿਗਿਆਨੀ ਅਤੇ ਸਾਹਿਤ ਚਿੰਤਕ ਡਾ. ਮਨਮੋਹਨ ਸਿੰਘ ਐਡੀਸ਼ਨਲ ਡਾਇਰੈਕਟਰ ਇੰਟੈਲੀਜੈਂਸ ਬਿਊਰੋ ਭਾਰਤ ਸਰਕਾਰ ਸਨ।ਸਮਾਗਮ ਦੇ ਆਰੰਭ ਵਿਚ ਵਿਭਾਗ ਦੇ ਮੁਖੀ ਡਾ. ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਹ ਜਾਣਕਾਰੀ ਸਾਂਝੀ ਕੀਤੀ ਕਿ ਡਾ. ਮਨਮੋਹਨ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਰਹੇ ਹਨ, ਜਿਨ੍ਹਾਂ ਨੇ ਭਾਰਤੀ ਪੁਲਿਸ ਸੇਵਾ ਵਿਚ ਉੱਚ ਅਧਿਕਾਰੀ ਦੇ ਅਹੁਦੇ ਤੇ ਪਹੁੰਚ ਕੇ ਵਿਭਾਗ ਦਾ ਨਾਮ ਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।ਸੈਮੀਨਾਰ ਦੇ ਕੋਆਰਡੀਨੇਟਰ ਡਾ. ਮਨਜਿੰਦਰ ਸਿੰਘ ਨੇ ਸੰਬੰਧਤ ਵਿਸ਼ੇ ਨਾਲ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਵਿਸ਼ਵ ਦੇ ਭਾਸ਼ਾ ਦਰਸ਼ਨ ਅਤੇ ਭਾਸ਼ਾ ਵਿਗਿਆਨ ਵਿਚ ਭਾਰਤੀ ਗਿਆਨ ਪ੍ਰੰਪਰਾ ਦਾ ਵਡਮੁੱਲਾ ਯੋਗਦਾਨ ਰਿਹਾ ਹੈ।ਦੁਨੀਆ ਦਾ ਪਹਿਲਾ ਵਿਆਕਰਨ ਅਸ਼ਟਾਧਿਆਇ ਵਿਆਕਰਨਕਾਰ ਪਾਣਿਨੀ ਦੁਆਰਾ ਭਾਰਤ ਵਿਚ ਹੀ ਲਿਖਿਆ ਗਿਆ ਸੀ।
ਸੈਮੀਨਾਰ ਦੇ ਮੁੱਖ ਵਕਤਾ ਡਾ. ਮਨਮੋਹਨ ਨੇ ਭਾਰਤੀ ਭਾਸ਼ਾ ਚਿੰਤਨ ਦਾ ਵਿਸਤ੍ਰਿਤ ਇਤਿਹਾਸਕ ਪਰਿਪੇਖ ਉਲੀਕਦੇ ਹੋਏ ਪਾਣਿਨੀ, ਪਤੰਜਲੀ, ਭਰਤ੍ਰਹਰੀ, ਨਾਗਾਰਜੁਨ, ਰਤਨਕੀਰਤੀ, ਸ਼ੰਕਰਾਚਾਰੀਆ ਅਤੇ ਸ੍ਰੀ ਅਰਬਿੰਦੂ ਦੇ ਦਾਰਸ਼ਨਿਕ ਸਿਧਾਂਤਾਂ ਸੰਬੰਧੀ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਵਿਸ਼ਵ ਦੇ ਭਾਸ਼ਾ ਦਰਸ਼ਨ ਨੂੰ ਪ੍ਰਾਚੀਨ ਭਾਰਤੀ ਭਾਸ਼ਾ ਵਿਗਿਆਨੀਆਂ ਨੇ ਵਿਆਪਕ ਪੱਧਰ ’ਤੇ ਪ੍ਰਭਾਵਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਆਧੁਨਿਕ ਭਾਸ਼ਾ ਵਿਗਿਆਨ ਦੇ ਮੋਢੀ ਚਿੰਤਕ ਸੌਸਿਊਰ ਅਤੇ ਚੌਮਸਕੀ ਵੱਡੇ ਪੱਧਰ ’ਤੇ ਭਾਰਤੀ ਭਾਸ਼ਾ ਦਰਸ਼ਨ ਤੋਂ ਪ੍ਰਭਾਵਿਤ ਸਨ।ਸਮਾਗਮ ਦਾ ਪ੍ਰਧਾਨਗੀ ਭਾਸ਼ਣ ਕਰਦੇ ਹੋਏ ਡਾ. ਹਰਜੀਤ ਸਿੰਘ ਗਿੱਲ, ਪ੍ਰੋਫ਼ੈਸਰ ਐਮਰੀਟਸ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਨੇ ਕਿਹਾ ਕਿ ਭਾਸ਼ਾ ਦਰਸ਼ਨ ਅਤੇ ਭਾਸ਼ਾ ਵਿਗਿਆਨ ਦੇ ਪਰਿਪੇਖ ਵਿਚ ਗੁਰਬਾਣੀ ਦੀ ਭਾਸ਼ਾ ਨੂੰ ਸਮਝਣਾ ਬੁਨਿਆਦੀ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਉਚਾਰਨ ਦੀ ਜਟਿਲਤਾ ਨੂੰ ਪਛਾਨਣਾ ਅਤਿ ਜ਼ਰੂਰੀ ਹੈ।ਜਿੰਨਾਂ ਚਿਰ ਗੁਰਬਾਣੀ ਦੇ ਉਚਾਰਨ ਦੀ ਵਿਆਕਰਨ ਨੂੰ ਠੀਕ ਰੂਪ ਵਿਚ ਨਹੀਂ ਸਮਝਿਆ ਜਾਂਦਾ ਉਨਾਂ ਚਿਰ ਗੁਰਬਾਣੀ ਦੇ ਅਰਥਾਂ ਤੱਕ ਵੀ ਨਹੀਂ ਪਹੁੰਚਿਆ ਜਾ ਸਕਦਾ।
 ਸੈਮੀਨਾਰ ਦੇ ਮੁੱਖ ਮਹਿਮਾਨ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਅਤੇ ਮੁਖੀ ਡਾ. ਜਗਬੀਰ ਸਿੰਘ ਨੇ ਕਿਹਾ ਕਿ ਸਾਡੀ ਅਜੋਕੀ ਅਕਾਦਮਿਕਤਾ ਪੱਛਮੀ ਗਿਆਨ ਪਰੰਪਰਾ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੈ।ਇਸ ਪ੍ਰਭਾਵ ਕਾਰਨ ਅਸੀਂ ਆਪਣੀ ਅਮੀਰ ਗਿਆਨ ਪਰੰਪਰਾ ਨੂੰ ਨਜ਼ਰ-ਅੰਦਾਜ਼ ਕਰ ਬੈਠਦੇ ਹਾਂ।ਉਨ੍ਹਾਂ ਕਿਹਾ ਕਿ ਭਾਤਰੀ ਗਿਆਨ ਪਰੰਪਰਾ ਇੰਨੀ ਅਮੀਰ ਹੈ ਕਿ ਇਹ ਸਮੁੱਚੇ ਵਿਸ਼ਵ ਨੂੰ ਗਿਆਨ ਦੇ ਖੇਤਰ ਵਿਚ ਸਾਰਥਕ ਦਿਸ਼ਾ ਨਿਰਦੇਸ਼ ਪ੍ਰਦਾਨ ਕਰ ਸਕਦੀ ਹੈ। ਅੰਤ ਵਿਚ ਡਾ. ਦਰਿਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
 ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਹਰਿਭਜਨ ਸਿੰਘ ਭਾਟੀਆ, ਡਾ. ਮੇਘਾ ਸਲਵਾਨ, ਡਾ. ਬਲਜੀਤ ਰਿਆੜ ਤੋਂ ਇਲਾਵਾ ਡਾ. ਪਰਮਿੰਦਰ ਸਿੰਘ, ਡਾ. ਸਤਿੰਦਰ ਔਲਖ, ਡਾ. ਰਾਜ ਕੁਮਾਰ ਹੰਸ, ਡਾ. ਭੁਪਿੰਦਰ ਸਿੰਘ ਮੱਟੂ, ਡਾ. ਮਨਵਿੰਦਰ ਸਿੰਘ, ਡਾ. ਮੁਹੱਬਤ ਸਿੰਘ, ਡਾ. ਉਜਲਜੀਤ ਕੌਰ, ਡਾ. ਅਮਨਦੀਪ ਕੌਰ ਅਤੇ ਵੱਡੀ ਗਿਣਤੀ ਵਿਚ ਖੋਜ ਵਿਦਿਆਰਥੀ ਅਤੇ ਵਿਦਿਆਰਥੀ ਹਾਜ਼ਰ ਸਨ।    

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …

Leave a Reply