Friday, June 12, 2026

ਮਹਿਲਾ ਦਿਵਸ `ਤੇ ਬੀ.ਬੀ.ਕੇ ਡੀ.ਏ.ਵੀ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸਨਮਾਨਿਤ

ਖੇਡਾਂ ਅਤੇ ਅਕਾਦਮਿਕ ਖੇਤਰ ਵਿੱਚ ਵਡਮੁੱਲੇ ਯੋਗਦਾਨ ਲਈ ਕੀਤਾ ਸਨਮਾਨ
ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਪਿ੍ਰੰਸੀਪਲ ਡਾ. 

????????????????????????????????????

ਪੁਸ਼ਪਿੰਦਰ ਵਾਲੀਆ ਨੂੰ ਉਨ੍ਹਾਂ ਦੇ ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਯੋਗਦਾਨ ਪਾਉਣ ਸਦਕਾ ਪੈਂਚਕ ਸੀਲਾਟ ਤੇ ਰਗਬੀ ਐਸੋਸੀਏਸ਼ਨ ਵਲੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਐਸੋਸੀਏਸ਼ਨ ਦੇ ਸਕੱਤਰ ਪਰਵਿੰਦਰ ਸਿੰਘ, ਪਰਦੀਪ ਕੁਮਾਰ ਫੁੱਟਬਾਲ ਕੋਚ, ਗਗਨਦੀਪ ਸਿੰਘ ਪੈਂਚਕ ਸੀਲਾਟ ਕੋਚ ਨੇ ਵਲੋਂ ਭੇਟ ਕੀਤਾ ਗਿਆ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹੀ ਹੈ ਕਿ ਉਹ ਅਕਾਦਮਿਕ ਅਤੇ ਸਹਿ ਅਕਾਦਮਿਕ ਗਤੀਧਿੀਆਂ ਦੇ ਉਚਤਮ ਪੱਧਰ ਨੂੰ ਕਾਇਮ ਰੱਖਣ।ਉਨ੍ਹਾਂ ਭਵਿੱਖ ਕਾਲਜ ਨੂੰ ਗੌਰਵਮਈ ਉਚਾਈਆਂ ਤੱਕ ਲਿਜਾਣ ਦੀ ਵਚਨਬੱਧਤਾ ਵੀ ਦੁਹਰਾਈ।ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਮੁੱਖੀ ਸ਼੍ਰੀਮਤੀ ਸਵੀਟੀ ਬਾਲਾ, ਮਿਸ ਸਵਿਤਾ ਕੁਮਾਰੀ ਅਤੇ ਗਗਨਪ੍ਰੀਤ ਕੌਰ ਆਦਿ ਵੀ ਮੌਜੂਦ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply