Saturday, April 11, 2026

ਭੀਖੀ ਦੇ ਵਾਰਡ ਨੰਬਰ 13 `ਚ ਵਿਕਾਸ ਕਾਰਜ਼ ਅਰੰਭ

ਭੀਖੀ, 9 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਕਸਬਾ ਭੀਖੀ ਸ਼ਹਿਰ `ਚ ਜਿਲਾ ਕਾਂਗਰਸ ਪ੍ਰਧਾਨ ਮੈੈਡਮ ਮਨੋਜ ਬਾਲਾ ਵਲੋਂ ਵਿਕਾਸ ਕਾਰਜਾਂ ਦਾ ਅਰੰਭ PUNJ0903201904ਗਲੀ ਵਿਚ ਟੱਕ ਲਾ ਕੇ ਕੀਤਾ ਗਿਆ।ਮੈੈਡਮ ਮਨੋਜ ਬਾਲਾ ਨੇ ਇਸ ਸਮੇਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਨਵਜੋਤ ਸਿੰਘ ਦੀ ਰਹਿਨੁਮਾਈ ਹੇੇਠ ਭੀਖੀ ਦੇ ਵਾਰਡ ਨੰਬਰ 13 ਵਿਚ ਗਲੀ ਪੱਕੀ ਕਾਰਨ ਲਈ ਕੰਮ ਸ਼ੁਰੂ ਕਰਵਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਬਠਿੰਡਾ ਲਈ ਬਹੁਤ ਸਾਰਾ ਪੈਸਾ ਆਇਆ ਪ੍ਰੰਤੂ ਉਹ ਪੈਸਾ ਸਿਰਫ਼ ਕਾਗਜ਼ਾਂ ਵਿਚ ਹੀ ਰਹਿ ਗਿਆ।ਜਦਕਿ ਕਾਂਗਰਸ ਸਰਕਾਰ ਵਲੋਂ ਆਇਆ ਸਾਰਾ ਪੈਸਾ ਵਿਕਾਸ ਕਾਰਜਾਂ `ਤੇ ਲੱਗਾ ਦਿਖੇਗਾ।
ਇਸ ਮੌਕੇ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ, ਕੋਂਸਲਰ ਸੀਮਾ ਰਾਣੀ ਅਤੇ ਵਾਰਡ ਵਾਸੀ ਮੋਜੂਦ ਸਨ।ਵਾਰਡ ਵਾਸੀਆਂ ਵਲੋਂ ਖੁਸ਼ੀ `ਚ ਲੱਡੂ ਵੀ ਵੰਡੇ ਗਏ।
 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply