ਭੀਖੀ, 9 ਮਾਰਚ (ਪੰਜਾਬ ਪੋਸਟ- ਕਮਲ ਜਿੰਦਲ) – ਕਸਬਾ ਭੀਖੀ ਸ਼ਹਿਰ `ਚ ਜਿਲਾ ਕਾਂਗਰਸ ਪ੍ਰਧਾਨ ਮੈੈਡਮ ਮਨੋਜ ਬਾਲਾ ਵਲੋਂ ਵਿਕਾਸ ਕਾਰਜਾਂ ਦਾ ਅਰੰਭ ਗਲੀ ਵਿਚ ਟੱਕ ਲਾ ਕੇ ਕੀਤਾ ਗਿਆ।ਮੈੈਡਮ ਮਨੋਜ ਬਾਲਾ ਨੇ ਇਸ ਸਮੇਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਨਵਜੋਤ ਸਿੰਘ ਦੀ ਰਹਿਨੁਮਾਈ ਹੇੇਠ ਭੀਖੀ ਦੇ ਵਾਰਡ ਨੰਬਰ 13 ਵਿਚ ਗਲੀ ਪੱਕੀ ਕਾਰਨ ਲਈ ਕੰਮ ਸ਼ੁਰੂ ਕਰਵਾਇਆ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵਿਚ ਬਠਿੰਡਾ ਲਈ ਬਹੁਤ ਸਾਰਾ ਪੈਸਾ ਆਇਆ ਪ੍ਰੰਤੂ ਉਹ ਪੈਸਾ ਸਿਰਫ਼ ਕਾਗਜ਼ਾਂ ਵਿਚ ਹੀ ਰਹਿ ਗਿਆ।ਜਦਕਿ ਕਾਂਗਰਸ ਸਰਕਾਰ ਵਲੋਂ ਆਇਆ ਸਾਰਾ ਪੈਸਾ ਵਿਕਾਸ ਕਾਰਜਾਂ `ਤੇ ਲੱਗਾ ਦਿਖੇਗਾ।
ਇਸ ਮੌਕੇ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਕੁਮਾਰ, ਕੋਂਸਲਰ ਸੀਮਾ ਰਾਣੀ ਅਤੇ ਵਾਰਡ ਵਾਸੀ ਮੋਜੂਦ ਸਨ।ਵਾਰਡ ਵਾਸੀਆਂ ਵਲੋਂ ਖੁਸ਼ੀ `ਚ ਲੱਡੂ ਵੀ ਵੰਡੇ ਗਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …