ਪ੍ਰਸਿੱਧ ਡਾਕਟਰਾਂ ਦੀ ਅਗਵਾਈ `ਚ ਜ਼ਿਲਾ ਪ੍ਰਸ਼ਾਸਨ ਵਲੋ ਸਿਹਤ ਸੇਵਾਵਾਂ ਸਬੰਧੀ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਜ਼ਿਲਾ੍ਹ ਪ੍ਰੀਸ਼ਦ ਦੇ ਹਾਲ ਵਿੱਚ ਜ਼ਿਲਾ੍ਹ ਪ੍ਰਸ਼ਾਸਨ ਵਲੋ ਸਰਕਾਰੀ
ਅਧਿਕਾਰੀਆਂ/ਕਰਮਚਾਰੀਆਂ ਲਈ ਸਿਹਤ ਸੇਵਾਵਾਂ ਸਬੰਧੀ ਦੀ ਸੰਸਥਾ ਦੇ ਸਹਿਯੋਗ ਨਾਲ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼ਹਿਰ ਦੇ ਪ੍ਰਸਿੱਧ ਡਾਕਟਰਾਂ ਵਲੋ ਕੌਲੌਨ ਕੈਸਰ ਦੇ ਲੱਛਣਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਸੈਮੀਨਾਰ ਵਿਚ ਡਾ: ਰਵਿੰਦਰ ਸਿੰਘ ਮਲਹੋਤਰਾ ਅਤੇ ਡਾ: ਅਮਿਤਾਭ ਜੈਰਥ ਵਲੋ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਵਲੋਂ ਤਿਆਰ ਕੀਤੀ ਗਈ ਡਾਕੂਮੈਟਰੀ ਵੀ ਦਿਖਾਈ ਗਈ।ਜਿਸ ਵਿਚ ਕੌਲੌਨ ਕੈਸਰ ਸਬੰਧੀ ਹੋਣ ਵਾਲੀਆਂ ਬਿਮਾਰੀਆਂ ਦੀ ਜਾਣਕਾਰੀ ਅਤੇ ਉਸ ਤੋ ਬਚਣ ਦੋ ਤਰੀਕੇ ਦੱਸੇ ਗਏ ਸਨ।
ਕੌਲੌਨ ਕੈਸਰ ਸਬੰਧੀ ਜਾਣਕਾਰੀ ਦਿੰਦਿਆ ਡਾ: ਮਲਹੋਤਰਾ ਅਤੇ ਡਾ: ਜੈਰਥ ਨੇ ਦੱਸਿਆ ਕਿ ਇਹ ਇਕ ਅਣਪਛਾਤਾ ਕੈਸਰ ਹੈ, ਜਿਸ ਨਾਲ ਹਰ ਸਾਲ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ।ਉਨਾਂ ਦੱਸਿਆ ਕਿ ਇਸ ਕੈਸਰ ਦੇ ਕੁਝ ਲੱਛਣ ਹਨ, ਜੇਕਰ ਵਿਅਕਤੀ ਇੰਨਾਂ੍ਹ ਲੱਛਣਾਂ ਦੀ ਪਛਾਣ ਕਰਕੇ ਸਹੀ ਸਮੇਂ `ਤੇ ਆਪਣਾ ਇਲਾਜ ਸ਼ੁਰੂ ਕਰਵਾ ਲਏ ਤਾਂ ਇਸ ਤੋ ਬੱਚਿਆ ਜਾ ਸਕਦਾ ਹੈ।ਡਾ: ਜੈਰਥ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਹਰੇਕ ਵਿਅਕਤੀ ਨੂੰ ਸਵੇਰ ਦੀ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਆਪਣੇ ਖਾਣ ਪੀਣ ਵੀ ਸੰਤੁਲਿਤ ਰੱਖਣਾ ਚਾਹੀਦਾ ਹੈ।ਉਨਾਂ ਦੱਸਿਆ ਕਿ ਸਾਨੂੰ ਫੈਟ ਵਾਲੀਆਂ ਚੀਜ਼ਾ ਨਹੀ ਖਾਣੀ ਚਾਹੀਦੀਆਂ ਅਤੇ ਸ਼ਰਾਬ ਤੋ ਵੀ ਦੂਰ ਰਹਿਣਾ ਚਾਹੀਦਾ ਹੈ।ਡਾ: ਜੈਰਥ ਨੇ ਕਿਹਾ ਕਿ ਕਿਸੇ ਨੂੰ ਵੀ ਡਾਕਟਰਾਂ ਤੋ ਬਿਨੇ ਪੁੱਛੇ ਦਵਾਈ ਨਹੀ ਖਾਣੀ ਚਾਹੀਦੀ ਅਤੇ ਬੋਲੌੜੀਆਂ ਐਟੀ ਬਾਇਟਿਕ ਦਵਾਈਆਂ ਖਾਣ ਤੋਂ ਬੱਚਣਾ ਚਾਹੀਦਾ ਹੈ ਅਤੇ ਹਰੇਕ ਵਿਅਕਤੀ ਨੂੰ 40 ਸਾਲ ਦੀ ਉਮਰ ਤੋ ਬਾਅਦ ਕੌਲੌਨੋਸਕੋਪੀ ਜ਼ਰੂਰ ਕਰਵਾਉਣੀ ਚਾਹੀਦੀ ਹੈ। ਉਨਾਂ੍ਹ ਦਸਿਆ ਕਿ ਇਸ ਤੇ ਕੋਈ ਖਰਚ ਵੀ ਜਿਆਦ ਨਹੀ ਹੈ ਅਤੇ ਇਸ ਨਾਲ ਸਮੇ ਸਿਰ ਬਿਮਾਰੀ ਦਾ ਪਤਾ ਲਗ ਜਾਂਦਾ ਹੈ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਾ: ਮਲਹੋਤਰਾ ਨੇ ਕਿਹਾ ਕਿ ਕੌਲੌਨ ਕੈਸਰ ਦੇ ਜੋ ਲੱਛਣ ਦੱਸੇ ਗਏ ਹਨ, ਉਹ ਸਭ ਨੂੰ ਤੁਹਾਨੂੰ ਆਪਣੇ ਪਰਿਵਾਰਿਕ ਮੈਬਰਾਂ ਅਤੇ ਦੋਸਤੋ ਨੂੰ ਦੱਸਣੇ ਚਾਹੀਦੇ ਹਨ ਤਾਂ ਜੋ ਸਮੇ ਸਿਰ ਹੀ ਬਿਮਾਰੀ ਦਾ ਪਤਾ ਲੱਗਣ `ਤੇ ਇਸ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ।ਉਨਾਂ੍ਹ ਦੱਸਿਆ ਕਿ ਕੈਸਰ ਹੁਣ ਇਕ ਲਾਇਲਾਜ ਬਿਮਾਰੀ ਨਹੀ ਰਹੀ ਹੈ, ਪਰ ਸਮੇ ਸਿਰ ਪਤਾ ਲੱਗਣ ਤੇ ਇਸਦਾ ਇਲਾਜ ਕੀਤਾ ਜਾ ਸਕਦਾ ਹੈ।ਡਾ: ਮਲਹੋਤਰਾ ਵਲੋ ਸੈਮੀਨਾਰ ਵਿਚ ਪੇਟ ਦੀਆਂ ਬਿਮਾਰੀਆਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਡਾਕਟਰਾਂ ਨੇ ਦੱਸਿਆ ਕਿ ਇਹ ਮਹੀਨਾ ਕੌਲੌਨ ਕੈਸਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਣਾਇਆ ਜਾਂਦਾ ਹੈ ਅਤੇ ਇਸ ਮਹੀਨੇ ਦੌਰਾਨ ਕਈ ਥਾਵਾਂ ਤੇ ਕੈਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕੈਂਸਰ ਦੇ ਲੱਛਣ ਕੀ ਹਨ ਅਤੇ ਕਿਵੇਂ ਬੱਚਿਆਂ ਸਕਦਾ ਹੈ।
ਇਸ ਮੌਕੇ ਸ਼ਿਵਦੁਲਾਰ ਸਿੰੰਘ ਢਿਲੋ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਾਨੂੰ ਆਪਣੇ ਬੱਚਿਆਂ ਤੇ ਖੁਦ ਨੂੰ ਜੰਕ ਫੂਡ ਤੋ ਪਰਹੇਜ਼ ਕਰਨਾ ਚਾਹੀਦਾ ਹੈ।ਢਿਲੋ ਨੇ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਵਲੋ ਆਪਣਾ ਕੀਮਤੀ ਸਮਾਂ ਕੱਢ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਵਲੋ ਡਾ: ਗੁਰਬਿਲਾਸ ਸਿੰਘ ਦਾ ਵੀ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਗਿਆ।
ਦੱਸਣਯੋਗ ਹੈ ਕਿ ਪੰਜਾਬ ਬੈਕਵਰਡ ਕਲਾਸ ਵਿਕਾਸ ਬੋਰਡ ਵਲੋ ਰਵਿੰਦਰ ਸਿੰਘ ਰੋਬਿਨ ਦੀ ਸਹਾਇਤਾ ਨਾਲ ਸਿਹਤ ਸੇਵਾਵਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਰ ਵੀ ਡਾਕੂਮੈਟਰੀ ਬਣਾਈ ਗਈ ਹੈ।ਢਿਲੋ ਨੇ ਡਾਕਟਰਾਂ ਨੂੰ ਕਿਹਾ ਕਿ ਉਹ ਇਹ ਡਾਕੂਮੈਟਰੀ ਫਿਲਮਾਂ ਸਾਰੇ ਸਕੂਲਾਂ,ਕਾਲਜਾਂ ਅਤੇ ਪਿੰਡਾਂ ਵਿਚ ਲੋਕਾਂ ਨੂੰ ਜ਼ਰੂਰ ਦਿਖਾਉਣ ਅਤੇ ਉਨਾਂ੍ਹ ਨੂੰ ਜਾਗਰੂਕ ਕਰਨ।ਇਸ ਸਬੰਧੀ ਜ਼ਿਲਾ੍ਹ ਪ੍ਰਸ਼ਾਸਨ ਵਲੋ ਉਨਾਂ੍ਹ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ, ਸਹਾਇਕ ਕਮਿਸ਼ਨਰ ਸ਼ਕਾਇਤਾ ਮੈਡਮ ਅਲਕਾ ਕਾਲੀਆਂ ਤੋ ਇਲਾਵਾ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media