Tuesday, March 31, 2026

ਛੀਨਾ ਨੇ ਮੈਡੀਕਲ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਨੂੰ ਵੰਡੀਆਂ ਦਵਾਈਆਂ

ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਇਲਕਿਆਂ ’ਚ ਕੀਤੀਆਂ ਮੀਟਿੰਗਾਂ
ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੋੜਵੰਦ ਮਰੀਜ਼ਾਂ ਲਈ Photo-5ਪਵਨ ਨਗਰ ਬਜ਼ਾਰ ਕਾਂਗੜਾ ਕਾਲੋਨੀ ਚ` ਡਾਕਟਰ ਪਵਨ ਕੁਮਾਰ ਦੀ ਅਗਵਾਈ ਹੇਠ ਲਗਾਏ ਗਏ ਕੈਂਪ ਦਾ ਉਦਘਾਟਨ ਕਰਨ ਉਪਰੰਤ ਜਰੂਰਤਮੰਦਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ।
ਸ਼ਮਾਜ ਸੇਵੀ ਕੰਮਾਂ ਦੇ ਨਾਲ ਨਾਲ ਛੀਨਾ ਨੇ ਚੋਣ ਸਰਗਰਮੀਆਂ ਤੇਜ਼ ਕਰਦਿਆਂ ਵੱਖ-ਵੱਖ ਦਿਹਾਤੀ ਤੇ ਸ਼ਹਿਰੀ ਇਲਾਕਿਆਂ ’ਚ ਲੋਕਾਂ ਨੂੰ ਭਾਜਪਾ ਨੀਤੀਆਂ ਤੋਂ ਜਾਣੂ ਕਰਵਾਇਆ।
    ਮੀਟਿੰਗਾਂ ਦੌਰਾਨ ਮੌਜ਼ੂਦਾ ਸਰਕਾਰ ਆੜੇ ਹੱਥੀਂ ਲੈਂਦਿਆ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਪ੍ਰਾਪਤ ਕਰਨ ਤੋਂ ਬਾਅਦ ਜਨਤਾ ਨੂੰ ਨਜ਼ਰਅੰਦਾਜ ਹੀ ਕਰ ਦਿੱਤਾ ਹੈ।ਪਰ ਹੁਣ ਚੋਣਾਂ ਆਉਣ ’ਤੇ ਆਪਣੇ ਆਪ ਨੂੰ ‘ਲੋਕ ਮਸੀਹਾ’ ਅਖਵਾਉਣ ਲਈ ਝੂਠੀ ਬਿਆਨਬਾਜ਼ੀ ਰਾਹੀਂ ਲੋਕਾਂ ਨੂੰ ਭਰਮਾਉਣ ਦਾ ਯਤਨ ਕਰ ਰਹੇ ਹਨ ਛੀਨਾ ਨੇ ਕਿਹਾ ਕਿ ਜਨਤਾ ਕਾਂਗਰਸੀ ਸਰਕਾਰ ਅਤੇ ਲੀਡਰਾਂ ਦੇ ਝੂਠੇ ਤੇ ਮੋਮਠੱਗਣੀਆਂ ਗੱਲਾਂ ਤੋਂ ਭਲੀਭਾਂਤ ਜਾਣੂ ਹੋ ਚੁੱਕੀ ਹੈ ਅਤੇ ਸੱਤਾ ’ਤੇ ਕਾਬਜ਼ ਹੋਣ ਸਮੇਂ ਜੋ ਆਪਣੇ ਚੋਣ ਮੈਨੀਫ਼ੈਸਟੋ ’ਚ ਝੂਠੇ ਵਾਅਦੇ ਕੀਤੇ ਸਨ ਉਸ ਦਾ ਹਿਸਾਬ ਲੈਣ ਲਈ ਸੂਬਾ ਵਾਸੀ ਬੇਸਬਰੀ ਨਾਲ ਲੋਕ ਸਭਾ ਚੋਣਾਂ ਦਾ ਇੰਤਜਾਰ ਕਰ ਰਹੇ ਹਨ।
    ਭਾਜਪਾ ਵਰਕਰ ਲਵ ਬਿਬੋਰੀਆ ਵਲੋਂ ਹਰੀਪੁਰਾ ਵਿਖੇ ਆਯੋਜਿਤ ਪ੍ਰੋਗਰਾਮ ’ਚ ਪ੍ਰਵੇਸ਼ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ ਹੋਏ।ਛੀਨਾ ਨੇ ਉਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਰਾਕੇਸ਼ ਗਿੱਲ, ਡਾ. ਰਾਮ ਚਾਵਲਾ, ਸੈਕਟਰੀ ਰਜਿੰਦਰ ਗੌਰਵ ਗਿੱਲ, ਅਜੈਬੀਰਪਾਲ ਸਿੰਘ ਢਿੱਲੋਂ ਆਦਿ ਮੌਜ਼ੂਦ ਸਨ।
ਛੀਨਾ ਨੇ ਮਜੀਠਾ ਹਲਕੇ ਅਧੀਨ ਆਉਂਦੇ ਪਿੰਡ ਕਲੇਰ ਬੱਲ ਵਿਖੇ ਪੁਲਵਾਮਾ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕੁਲਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੁੰਦਿਆ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨਾਲ ਸਿਰਜਿਆ ਇਹ ਦੇਸ਼ ਰਹਿੰਦੀ ਦੁਨੀਆ ਤੱਕ ਆਪਣੇ ਸ਼ਹੀਦਾਂ ਨੂੰ ਯਾਦ ਰੱਖੇਗਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply