ਅੰਮ੍ਰਿਤਸਰ- 11 ਮਾਰਚ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਇਤਿਹਾਸਕ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਾਹਿਬ ਮੱਲ ਅਖਾੜਾ ਪਾਤਸ਼ਾਹੀ ਛੇਵੀਂ ਤੇ
ਗੁਰਦੁਆਰਾ ਬੁਰਜ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਦੇ ਸਮੁੱਚੇ ਕੈਂਪਸ ਦੀ ਕਾਇਆ ਕਲਮ ਕਰਨ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਤੇ ਇਮਾਰਤੀ ਮਾਹਿਰਾਂ ਵੱਲੋਂ ਨਵੀਆਂ ਤਜਵੀਜਾਂ ਤੇ ਅਮਲ ਕਰਕੇ ਸੰਗਤਾਂ ਨੂੰ ਸਹਲੂਤ ਮਹੱਈਆ ਕਰਵਾਉਣ ਲਈ ਕੁੱਝ ਮਹੱਤਵਪੂਰਨ ਫੈਸਲੇ ਲਏ ਗਏ ਹਨ।
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਸੰਤ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਇਸ ਮਹਾਨ ਪਵਿੱਤਰ ਅਸਥਾਨ ਦੇ ਸੁੰਦਰੀਕਰਨ ਲਈ ਕੁੱਝ ਨਵੀਆਂ ਤਜਵੀਜ਼ਾਂ ’ਤੇ ਫੈਸਲੇ ਲਏ ਹਨ, ਉਨ੍ਹਾਂ ਦੇ ਮੁਤਾਬਿਕ ਯਾਤਰੂਆਂ ਦੀ ਸੁਖ-ਸਹੂਲਤ ਤੇ ਰਾਤ ਨਿਵਾਸ ਲਈ ਇਕ 6 ਮੰਜ਼ਲੀ ਸਰਾਂ ਉਸਾਰੀ ਗਈ ਹੈ, ਜਿਸ ਦਾ ਢਾਂਚਾ ਤਿਆਰ ਹੋ ਚੁੱਕਾ ਹੈ ਤੇ ਬਾਕੀ ਕਾਰਜ਼ ਚੱਲ ਰਹੇ ਹਨ।ਉਨ੍ਹਾਂ ਆਸ ਪ੍ਰਗਟਾਈ ਕਿ ਇਸ ਨੂੰ ਜਲਦ ਤਿਆਰ ਕਰਵਾ ਲਿਆ ਜਾਵੇਗਾ।
ਗਿਆਨੀ ਬਲਬੀਰ ਸਿੰਘ 96ਵੇਂ ਕਰੋੜੀ ਨੇ ਦੱਸਿਆ ਕਿ ਸ਼ੇਰਾਂ ਵਾਲੇ ਗੇਟ ਪਾਸੇ ਇਕ ਵਿਸ਼ੇਸ਼ ਡਿਉੜੀ ਉਸਾਰੀ ਗਈ ਹੈ, ਜਿਸ ਵਿਚ 15 ਕਮਰੇ ਤੇ ਤਿੰਨ ਦਫ਼ਤਰੀ ਸਥਾਨ ਰੱਖੇ ਗਏ ਹਨ। ਇਹ ਸਾਰੇ ਕਮਰੇ ਨਵੀਨਤਮ ਸਹੂਲਤਾਂ ਵਾਲੇ ਹਨ।ਉਨ੍ਹਾਂ ਕਿਹਾ ਕਿ ਇਹ ਮਈ ਤੋਂ ਪਹਿਲਾਂ ਮੁਕੰਮਲ ਤਿਆਰ ਕਰਵਾ ਕੇ ਵਰਤੋਂ ’ਚ ਲਿਆਂਦੀ ਜਾਵੇਗੀ।ਬੇਦੀ ਵੱਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਉਸਾਰੀ ਗਈ ਸਰਾਂ ਵਿਚ 85 ਕਮਰੇ, 6 ਹਾਲ, ਕਾਨਫ਼ਰੰਸ ਹਾਲ, ਵੇਟਿੰਗ ਰੂਮ, ਪੈਂਟਰੀ ਹਾਲ, ਗੱਠੜੀ ਤੇ ਅਮਾਨਤ ਘਰ ਵੀ ਤਿਆਰ ਕੀਤੇ ਗਏ ਹਨ। ਉਨ੍ਹਾਂ ਹੋਰ ਕਿਹਾ ਕਿ ਗੁਰਦੁਆਰਾ ਮਲ ਅਖਾੜਾ ਪਾਤਸ਼ਾਹੀ ਛੇਵੀਂ ਦੇ ਦਰਬਾਰ ਦੇ ਦੂਜੇ ਪਾਸੇ ਲੰਗਰ ਹਾਲ ਅਤੇ ਦੋ ਮੰਜ਼ਲੀ ਵੱਡੀ ਸਰ੍ਹਾਂ ਦੀ ਵੀ ਤਜਵੀਜ਼ ਹੈ। ਇਸ ਕੈਂਪਸ ਦੇ ਖਾਲੀ ਅਸਥਾਨਾਂ ਦੀ ਵਿਉਂਤਬੰਦੀ ਕੀਤੀ ਗਈ ਹੈ ਜਿਸ ਨੂੰ ਬਾਗਬਾਨੀ ਤੇ ਫੁਲਵਾੜੀਆਂ ਨਾਲ ਸਜਾਇਆ ਜਾ ਰਿਹਾ ਹੈ।ਇਸ ਦੀ ਜ਼ਿੰਮੇਵਾਰੀ ਭਾਈ ਦਲਜੀਤ ਸਿੰਘ ਦੁੱਲਾ ਬਠਿੰਡਾ ਤੇ ਸੇਵਾਦਾਰ ਭਗਤ ਸਿੰਘ ਨੂੰ ਸੌਂਪੀ ਗਈ ਹੈ।
ਗੁਰਦੁਆਰਾ ਸਾਹਿਬ ਵਿਚ ਲਗਾਤਾਰ ਗੁਰਮਤਿ ਸਮਾਗਮਾਂ ਦੀ ਲੜੀ ਅਤੇ ਰੋਜ਼ਾਨਾ ਦੀ ਮਰਯਾਦਾ ਆਦਿ ਦੀ ਜ਼ਿੰਮੇਵਾਰੀ ਬੁੱਢਾ ਦਲ ਦੇ ਮੁੱਖ ਕਥਾਵਾਚਕ ਗਿਆਨੀ ਸੁਖਜੀਤ ਸਿੰਘ ਘਨੱਈਆ ਦੀ ਲਗਾਈ ਗਈ ਹੈ।ਇਹ ਸੰਗਤਾਂ ਨਾਲ ਤਾਲ ਮੇਲ ਕਰ ਕੇ ਇਥੇ ਸੰਗਤੀ ਮਹੌਲ ਸਿਰਜਨਗੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media