Sunday, June 21, 2026

ਔਰਤਾਂ ਦਾ ਆਰਥਿਕ, ਮਾਨਸਿਕ ਤੇ ਜਿਸਮਾਨੀ ਸੋਸ਼ਣ ਪੂਰੇ ਜੋਰਾਂ `ਤੇ – ਮਲਹੋਤਰਾ, ਰੰਧਾਵਾ

ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੰਧੂ) – ਹੋਲੀ ਸਿਟੀ ਵੂਮੈਨ ਵੈਲਫੇਅਰ ਸੁਸਾਇਟੀ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ PUNJ1203201903ਯੂ.ਐਸ.ਏ ਦੀ ਹਾਜ਼ਰੀ ਅਤੇ ਯਸ਼ਸਵੀ ਅਕੈਡਮੀ ਸੈਂਟਰ ਇੰਚਾਰਜ ਸੁਖਜਿੰਦਰਪਾਲ ਸਿੰਘ ਸੰਧੂ ਦੇ ਪ੍ਰਬੰਧਾਂ ਹੇਠ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ।ਮਿਸਜ਼ ਇੰਡੀਆ 2018 ਡਾ. ਰਾਜਬੀਰ ਕੌਰ ਰੰਧਾਵਾ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।ਮਲਹੋਤਰਾ ਤੇ ਰੰਧਾਵਾ ਨੇ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੱਭਿਅਕ ਸਮਾਜ ਵਿਚ ਅੱਜ ਵੀ ਮਹਿਲਾਵਾਂ ਦਾ ਆਰਥਿਕ, ਮਾਨਸਿਕ ਤੇ ਜਿਸਮਾਨੀ ਸੋਸ਼ਣ ਪੂਰੇ ਜੋਰਾਂ `ਤੇ ਹੈ।ਇੰਚਾਰਜ ਸੁਖਜਿੰਦਰਪਾਲ ਸਿੰਘ ਸੰਧੂ ਤੇ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੁ ਨੇ ਆਏ ਮਹਿਮਾਨਾਂ ਤੇ ਹੋਰਨਾਂ ਸ਼ਖਸ਼ੀਅਤਾਂ ਨੂੰ `ਜੀ ਆਇਆਂ` ਆਖਿਆ।ਅਕੈਡਮੀ ਦੀਆਂ ਵਿਦਿਆਰਥਣਾਂ ਵਲੋਂ ਪੰਜਾਬੀ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਗਿੱਧਾ, ਭੰਗੜੇ ਦੀ ਬਿਹਤਰੀਨ ਪੇਸ਼ਕਾਰੀ ਦਿੱਤੀ ।ਮੰਚ ਦਾ ਸੰਚਾਲਨ ਗੁਰਮੀਤ ਸਿੰਘ ਸੰਧੂ ਨੇ ਬਾਖੁਬੀ ਕੀਤਾ।
ਇਸ ਮੋਕੇ ਪ੍ਰਿੰਸੀਪਲ ਸੁਖਬੀਰ ਕੌਰ ਰੰਧਾਵਾ, ਮੈਡਮ ਰਵਿੰਦਰ ਕੌਰ ਸੰਧੂ, ਮਨਦੀਪ ਕੌਰ, ਮਾਨਸੀ ਖੰਨਾ, ਮੀਨੂੰ ਸ਼ਰਮਾ, ਜਸਬੀਰ ਕੌਰ ਵਿਰਦੀ, ਬਿਊਟੀ ਸਿੰਘ, ਸੁਖਜਿੰਦਰ ਕੌਰ ਮੱਲੀ, ਪਰਮਿੰਦਰ ਕੌਰ ਪਰੀ ਰੰਧਾਵਾ, ਐਨਮ ਸੰਧੂ, ਸਿਮਰਨ ਸੰਧੂ ਆਦਿ ਵਲੋਂ ਦਰਜਨਾਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। 

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply