ਅੰਮ੍ਰਿਤਸਰ, 12 ਮਾਰਚ (ਪੰਜਾਬ ਪੋਸਟ – ਸੰਧੂ) – ਹਾਕੀ ਖੇਡ ਖੇਤਰ ਨੂੰ ਸਮਰਪਿਤ ਉਘੇ ਖੇਡ ਪ੍ਰਮੋਟਰ ਸਵ. ਬਾਪੂ ਕਰਨੈਲ ਸਿੰਘ ਹੁੰਦਲ
ਪਾਖਰਪੁਰਾ ਦੇ ਪੋਤਰੇ ਤੇ ਕੌਮੀ ਹਾਕੀ ਖਿਡਾਰੀ ਡਿਪਟੀ ਸੀ.ਆਈ.ਟੀ ਰੇਲਵੇ ਕੁਲਜੀਤ ਸਿੰਘ ਹੁੰਦਲ ਦੇ ਫਰਜ਼ੰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਦੇ ਵਿਦਿਆਰਥੀ ਅਰਾਏਜੀਤ ਸਿੰਘ ਹੰੁਦਲ ਨੇ ਆਪਣੀਆਂ ਪਿਤਾ ਪੁਰਖੀ ਲੀਹਾਂ ਨੂੰ ਅੱਗੇ ਵਧਾਉਂਦਿਆਂ ਜੁਨੀਅਰ ਭਾਰਤੀ ਹਾਕੀ ਕੋਚਿੰਗ ਕੈਂਪ `ਚ ਜਗਾ ਬਣਾਈ ਹੈ।
ਅਰਾਏਜੀਤ ਸਿੰਘ ਹੰੁਦਲ ਦੇ ਕੋਚ ਤੇ ਸਾਬਕਾ ਏ.ਈ.ਓ ਕੁਲਜਿੰਦਰ ਮੱਲ੍ਹੀ ਤੇ ਸਕੂਲ ਡੀ.ਪੀ.ਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਮਹਾਰਾਸ਼ਟਰ ਵਿਖੇ ਹੋਏ ਰਾਸ਼ਟਰ ਪੱਧਰੀ ਖੇਲੋ ਇੰਡੀਆ ਹਾਕੀ ਮੁਕਾਬਲੇ ਤੋਂ ਬਾਅਦ ਔਰੰਗਾਬਾਦ ਵਿਖੇ ਸੰਪਨ ਹੋਏ ਜੂਨੀਅਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਉਪਰੋਕਤ ਖਿਡਾਰੀ ਦੇ ਵੱਲੋਂ ਦਿਖਾਈ ਗਈ ਬੇਹਤਰ ਕਾਰਗੁਜ਼ਾਰੀ ਦੇ ਚੱਲਦਿਆਂ ਪ੍ਰਬੰਧਕਾਂ ਵੱਲੋਂ ਪੰਜਾਬ ਦੇ ਇਸ ਖਿਡਾਰੀ ਦੀ ਚੋਣ ਕੀਤੀ ਹੈ। ਅਰਾਏਜੀਤ ਸਿੰਘ ਹੁੰਦਲ 17 ਮਾਰਚ ਤੋਂ ਬੈ਼ਗਲੌਰ ਵਿੱਖੇ ਹਾਕੀ ਇੰਡੀਆ ਵੱਲੋਂ ਲਗਾਏ ਜਾ ਰਹੇ ਜ਼ੂਨੀਅਰ ਭਾਰਤੀ ਹਾਕੀ ਕੋਚਿੰਗ ਕੈਂਪ ਦੇ ਵਿੱਚ ਸ਼ਾਮਲ ਹੋਵੇਗਾ ਤੇ ਮਾਹਿਰ ਕੋਚਾਂ ਦੇ ਕੋਲੋਂ ਮੁਹਾਰਤ ਤੇ ਤਕਨੀਕ ਹਾਸਲ ਕਰਕੇ ਅਗਲੀਆਂ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰੇਗਾ।ਹਾਕੀ ਦੇ ਜਾਦੂਗਰ ਮੇਜ਼ਰ ਧਿਆਨ ਚੰਦ ਨੂੰ ਆਪਣਾ ਆਦਰਸ਼ ਮੰਨਣ ਵਾਲੇ ਕੌਮੀ ਹਾਕੀ ਖਿਡਾਰੀ ਅਰਾਏਜੀਤ ਸਿੰਘ ਹੁੰਦਲ ਦਾ ਸਕੂਲ ਪ੍ਰਿੰਸੀਪਲ ਮਨਮੀਤ ਕੌਰ, ਕੋਚ ਤੇ ਸਾਬਕਾ ਏ.ਈ.ਓ. ਕੁਲਜਿੰਦਰ ਸਿੰਘ ਮੱਲ੍ਹੀ, ਡੀ.ਪੀ.ਈ ਸਲਵਿੰਦਰ ਸਿੰਘ ਤੇ ਪੀ.ਟੀ.ਈ ਸਰਬਜੀਤ ਕੌਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅਰਾਏਜੀਤ ਸਿੰਘ ਹੁੰਦਲ ਦੇ ਪਿਤਾ ਕੁਲਜੀਤ ਸਿੰਘ ਹੁੰਦਲ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਤੋਂ ਹਾਕੀ ਖੇਡ ਖੇਤਰ ਨੂੰ ਵੱਡੀਆਂ ਆਸਾਂ ਹਨ।
Check Also
ਸੂਬੇ ਭਰ ਵਿੱਚ 2.89 ਲੱਖ ਤੋਂ ਵੱਧ ਮਾਵਾਂ ਨੂੰ ਮਿਲੀ ਆਰਥਿਕ ਰਾਹਤ – ਗੁਰਪ੍ਰਤਾਪ ਸਿੰਘ ਸੰਧੂ
ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਇਸਤਰੀਆਂ ਦੀ ਭਲਾਈ ਅਤੇ ਸਸ਼ਕਤੀਕਰਨ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media