15 ਲੱਖ ਲੋਕਾਂ ਨੂੰ ਸਫਰ ਸਹੂਲਤ ਦੇ ਚੁੱਕੀਆਂ ਹਨ ਬੀ.ਆਰ.ਟੀ.ਐਸ ਬੱਸਾਂ – ਢਿਲੋਂ
ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ ਨੇ ਬੀ.ਆਰ.ਟੀ.ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜਿਟ
ਸਿਸਟਮ) ਦੀ ਬੱਸ ਵਿਚ ਚੜ੍ਹ ਕੇ ਸਵਾਰੀ ਦਾ ਆਨੰਦ ਲਿਆ ਤੇ ਸਵਾਰੀਆਂ ਨਾਲ ਵੀ ਗੱਲਬਾਤ ਕਰਕੇ ਉਨਾਂ ਦੇ ਸੁਝਾਅ ਲਏ। ਉਨਾਂ ਦੱਸਿਆ ਕਿ ਹੁਣ ਤੱਕ 15 ਲੱਖ ਤੋਂ ਵੱਧ ਸਵਾਰੀਆਂ ਇੰਨਾਂ ਬੱਸਾਂ ਵਿਚ ਸਫਰ ਕਰ ਚੁੱਕੀਆਂ ਹਨ ਅਤੇ ਇਸ ਵੇਲੇ ਦੋ ਰੂਟਾਂ ’ਤੇ 93 ਏ.ਸੀ ਬੱਸਾਂ ਚੱਲ ਰਹੀਆਂ ਹਨ।ਢਿਲੋਂ ਨੇ ਦੱਸਿਆ ਕਿ ਕਰੀਬ 545 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਸਾਂਝੀ ਭਾਈਵਾਲੀ ਨਾਲ ਹੋਂਦ ਵਿਚ ਆਇਆ ਹੈ ਅਤੇ ਹੁਣ ਤੱਕ ਇਹ ਬੱਸਾਂ ਭਾਰਤ ਦੇ 12 ਸ਼ਹਿਰਾਂ ਵਿਚ ਸਫਲਤਾ ਨਾਲ ਚੱਲ ਰਹੀਆਂ ਹਨ ਅਤੇ ਜਿੰਨਾ ਉਤਸ਼ਾਹ ਲੋਕਾਂ ਨੇ ਇੰਨਾਂ ਬੱਸਾਂ ਨੂੰ ਵਿਖਾਇਆ ਹੈ, ਉਸ ਤੋਂ ਇੰਨਾਂ ਦੇ ਕਾਮਯਾਬ ਹੋਣ ਦੀ ਆਸ ਬੱਝੀ ਹੈ।ਉਨਾਂ ਦੱਸਿਆ ਕਿ ਮੁਫਤ ਸਫਰ ਦਾ ਦਿੱਤਾ ਹੋਇਆ ਸਮਾਂ, ਜੋ ਕਿ ਤਿੰਨ ਮਹੀਨੇ ਹੈ, ਮਗਰੋਂ ਸਕੂਲੀ ਬੱਚਿਆਂ ਨੂੰ ਮੁਫ਼ਤ ਅਤੇ ਕਾਲਜ ਵਿਦਿਆਰਥੀਆਂ ਨੂੰ 66 ਫੀਸਦੀ ਰਿਆਇਤ ਤੋਂ ਇਲਾਵਾ ਸੀਨੀਅਰ ਸਿਟੀਜਨ ਅਤੇ ਦਿਵਿਆਂਗ ਸਵਾਰੀ ਨੂੰ ਵੀ ਵੱਡੀ ਰਾਹਤ ਮਿਲੇਗੀ।
ਇਸ ਮੌਕੇ ਬੱਸ ਦੇ ਪ੍ਰਾਜੈਕਟ ਮੈਨੇਜਰ ਸਿਮਰਜੋਤ ਸਿੰਘ ਨੇ ਦੱਸਿਆ ਕਿ 31 ਕਿਲੋਮੀਟਰ ਦੇ ਰੂਟ, ਜਿਸ ਵਿਚ ਇੰਡੀਆ ਗੇਟ ਤੋਂ ਵੇਰਕਾ, ਵੇਰਕਾ ਤੋਂ ਅੰਮਿ੍ਤਸਰ ਐਂਟਰੀ ਗੇਟ ਅਤੇ ਇੰਡੀਆ ਗੇਟ ਤੋਂ ਅੰਮ੍ਰਿਤਸਰ ਐਂਟਰੀ ਗੇਟ ਸ਼ਾਮਿਲ ਹੈ, ਤੱਕ ਅੱਜ ਤੋਂ 97 ਬੱਸਾਂ ਦਾ ਕਾਫਲਾ ਚਾਲੂ ਕਰ ਦਿੱਤਾ ਗਿਆ ਹੈ ਅਤੇ ਹਰੇਕ ਰੂਟ ’ਤੇ ਚਾਰ ਮਿੰਟ ਬਾਅਦ ਬੱਸ ਸਰਵਿਸ ਨਿਰੰਤਰ ਜਾਰੀ ਹੈ।ਇਸ ਤੋਂ ਇਲਾਵਾ ਰੂਟ ਉਤੇ ਬਣੇ 47 ਬੱਸ ਅੱਡਿਆਂ ਵਿਚ ਲੱਗੀਆਂ ਸਕੀਰਨਾਂ ’ਤੇ ਬੱਸ ਦੀ ਆਮਦ ਨਾਲੋ-ਨਾਲ ਵੇਖੀ ਜਾ ਸਕਦੀ ਹੈ ਅਤੇ ਬੱਸਾਂ ਵਿਚ ਕੈਮਰੇ, ਜੀ.ਪੀ.ਐਸ, ਆਟੋਮੈਟਿਕ ਦਰਵਾਜੇ, ਵਾਤਾਅਨਕੂਲ ਸਹੂਲਤ ਦਿੱਤੀ ਹੋਈ ਹੈ, ਜੋ ਕਿ ਸਾਫ ਤੇ ਸੁਰੱਖਿਅਤ ਸਫਰ ਲਈ ਜ਼ਰੂਰੀ ਹੈ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media