Wednesday, June 17, 2026

ਵਿਦੇਸ਼ ਘੁੰਮਣ ਜਾਣਗੇ ਆਤਮ ਪਬਲਿਕ ਸਕੂਲ ਦੇ ਹੋਣਹਾਰ ਬੱਚੇ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਆਤਮ ਪਬਲਿਕ ਸਕੂਲ ਇਸਲਾਮਾਬਾਦ ਦੇ ਹੋਣਹਾਰ ਵਿਦਿਆਰਥੀ ਆਪਣੇ ਅਧਿਆਪਕਾਂ ਦੀ PUNJ1403201905ਅਗਵਾਈ ਵਿੱਚ ਵੱਖ-ਵੱਖ ਵਿਕਾਸ਼ੀਲ ਮੁਲਕਾਂ ਦਾ ਦੌਰਾ ਕਰਨਗੇ।
ਸਕੂਲ ਦੇ ਡਾਇਰੈਕਟਰ ਤੇ ਉਘੇ ਪੰਜਾਬੀ ਸ਼ਾਇਰ ਦੇਵ ਦਰਦ ਨੇ ਜਾਰੀ ਬਿਆਨ ਵਿੱਚ ਦਸਿਆ ਕਿ ਉਹ ਪੜ੍ਹਾਈ ਲਿਖਾਈ ਦੇ ਨਾਲ ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਅਤੇ ਸਖਸ਼ੀਅਤ ਨੂੰ ਹੋਰ ਨਿਖਾਰਣ ਤੇ ਸਵਾਰਨ ਲਈ ਬੱਚਿਆਂ ਅੰਦਰ ਵਧੀਆ ਬੋਲਣ, ਵਧੀਆ ਪੜ੍ਹਨ ਅਤੇ ਵਧੀਆ ਲਿਖਣ ਦੀ ਭਾਵਨਾ ਪੈਦਾ ਕਰਨ `ਤੇ ਜੋਰ ਦਿੰਦੇ ਹਨ।ਇਸੇ ਤਹਿਤ ਉਨ੍ਹਾਂ ਵਲੋਂ ਪਿਛਲੇ ਦਿਨੀਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿੱਚ ਪੰਜ ਸੌ ਦੇ ਕਰੀਬ ਬਚਿਆਂ ਹਿੱਸਾ ਲਿਆ।ਨਾਮਵਰ ਲੇਖਕਾਂ ਯੂਨੀਵਰਸਿਟੀ ਪੱਧਰ ਦੇ ਵਿਦਵਾਨਾਂ ਦੇ ਸਾਂਝੇ ਪੈਨਲ ਵਲੋਂ ਕੀਤੀ ਪਰਖ ਪੜਚੋਲ ਵਿਚੋਂ ਸਤਾਰਾਂ ਬੱਚੇ ਅੰਤਲੇ ਪੜਾਅ ਵਿੱਚ ਪਹੁੰਚੇ ਅਤੇ ਚੌਥੀ ਜਮਾਤ ਦੀ ਯਾਸ਼ਿਕਾ, ਸੱਤਵੀਂ ਦੀ ਮਨਸੀਰਤ ਅਤੇ ਦਸਵੀਂ ਦੀ ਹੁਨਰ ਟਾਂਗਰੀ ਨੇ ਕਰਮਵਾਰ ਪਹਿਲੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ।ਦੇਵ ਨੇ ਦੱਸਿਆ ਕਿ ਇਨਾਮ ਵਜੋਂ ਇਹਨਾਂ ਬੱਚਿਆਂ ਨੂੰ ਅਧਿਆਪਕਾਂ ਦੀ ਅਗਵਾਈ ਵਿੱਚ ਵਿਦੇਸ਼ ਘੁੰਮਣ ਲਈ ਭੇਜਿਆ ਜਾਵੇਗਾ।
ਇਸ ਮੌਕੇ ਪ੍ਰਿੰਸੀਪਲ ਟੀਨਾ ਸ਼ਰਮਾ, ਸੁਭਾਸ਼ ਪਰਿੰਦਾ, ਨਵਦੀਪ, ਸਪਨਾ, ਤ੍ਰਿਪਤਾ, ਅੰਕਿਤਾ ਸਹਿਦੇਵ, ਪ੍ਰਤੀਕ, ਗੀਤਾ, ਤਰਸੇਮ ਲਾਲ, ਰਾਜਪਾਲ ਸਿੰਘ ਤੇ ਅਜੇ ਟਾਂਗਰੀ ਹਾਜਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply