ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਆ ਰਹੀਆਂ ਲੋਕ ਸਭ ਚੋਣਾਂ ਨੂੰ ਕਰਵਾਉਣ ਦੇ ਮਕਸਦ ਨਾਲ ਜਿਲ੍ਹਾ ਚੋਣ ਅਧਿਕਾਰੀ ਸ਼ਿਵਦੁਲਾਰ
ਸਿੰਘ ਢਿਲੋਂ ਨੇ ਅੱਜ ਚੋਣ ਕੰਮ ਵਿਚ ਲੱਗੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਕੋਲੋਂ ਹੁਣ ਤੱਕ ਕੀਤੇ ਹੋਏ ਕੰਮਾਂ ਦਾ ਵੇਰਵਾ ਲੈਂਦੇ ਹੋਏ ਭਵਿੱਖ ਲਈ ਕੀਤੀ ਵਿਉਂਤਬੰਦੀ ਬਾਬਤ ਵਿਸਥਾਰ ਵਿਚ ਜਾਣਕਾਰੀ ਲਈ।
ਢਿਲੋਂ ਨੇ ਮੀਟਿੰਗ ਵਿੱਚ ਸਪੱਸ਼ਟ ਕੀਤਾ ਕਿ ਚੋਣਾਂ ਕਰਵਾਉਣ ਲਈ ਲਗਾਏ ਜਾਣ ਵਾਲੇ ਅਮਲੇ ਦੀਆਂ ਡਿੳੂਟੀਆਂ ਬਿਨਾਂ ਕਿਸੇ ਜ਼ਰੂਰੀ ਕਾਰਨ ਨਾ ਕੱਟੀਆਂ ਜਾਣ ਅਤੇ ਇਹ ਵੀ ਧਿਆਨ ਰੱਖਿਆ ਜਾਵੇ ਕਿ ਇਕ ਕਰਮਚਾਰੀ ਦੀ ਡਿੳੂਟੀ ਇਕ ਤੋਂ ਵੱਧ ਸਥਾਨ ’ਤੇ ਨਾ ਲੱਗੇ।ਉਨਾਂ ਮਹਿਲਾ ਕਰਮਚਾਰੀਆਂ ਦੀਆਂ ਡਿੳੂਟੀਆਂ ਨੇੜੇ ਤੋਂ ਨੇੜੇ ਲਗਾਉਣ ਦੀ ਹਦਾਇਤ ਵੀ ਅਮਲਾ ਮੈਨਜਮੈਂਟ ਦੇ ਨੋਡਲ ਅਧਿਕਾਰੀ ਨੂੰ ਦਿੱਤੀ।
ਜਿਲ੍ਹਾ ਚੋਣ ਅਧਿਕਾਰੀ ਨੇ ਅੱਜ ਦੀ ਮੀਟਿੰਗ ਵਿਚ ਟਰਾਂਸਪੋਰਟ, ਚੋਣਾਂ ਲਈ ਵਰਤੀ ਜਾਣ ਵਾਲੀ ਸਮਗਰੀ, ਵੋਟਿੰਗ ਮਸ਼ੀਨਾਂ, ਟਰੇਨਿੰਗ ਮੈਨਜਮੈਂਟ, ਮਾਡਲ ਕੋਡ ਆਫ ਕਡੰਕਟ, ਖਰਚਾ ਨਿਗਰਾਨ, ਬੈਲਟ ਪੇਪਰ, ਕੰਪਿਊਟਰੀਕਰਨ ਆਦਿ ਵਿਭਾਗਾਂ ਦਾ ਕੰਮ ਵੇਖ ਰਹੇ ਨੋਡਲ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨਾਂ ਕੋਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੇ ਵੇਰਵੇ ਲੈਂਦੇ ਕੁੱਝ ਜਰੂਰੀ ਹਦਾਇਤਾਂ ਕੀਤੀਆਂ।
ਢਿਲੋਂ ਨੇ ਸਪੱਸ਼ਟ ਕੀਤਾ ਕਿ ਚੋਣਾਂ ਨੂੰ ਨਿਰਵਿਘਨ ਅਤੇ ਅਮਨ ਨਾਲ ਨੇਪਰੇ ਚਾੜਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ ਅਤੇ ਇਸ ਕੰਮ ਵਿਚ ਕਿਸੇ ਤਰਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਚੋਣ ਜਾਬਤੇ ਸਬੰਧੀ ਗਠਿਤ ਕੀਤੀਆਂ ਗਈਆਂ ਵੱਖ-ਵੱਖ ਟੀਮਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਨੂੰ ਸੌਪੀ ਗਈ ਡਿਊਟੀ ਤਹਿ ਦਿਲ ਨਾਲ ਨਿਭਾਉਣ ਅਤੇ ਜਨਤਕ ਸਥਾਨਾਂ ਉਤੇ ਲੱਗੇ ਰਾਜਸੀ ਪਾਰਟੀਆਂ ਦੇ ਪੋਸਟਰ, ਬੈਨਰ ਆਦਿ ਹਟਾਉਣ ਤੋਂ ਬਾਅਦ ਇਕ ਵਾਰ ਫਿਰ ਟੀਮਾਂ ਭੇਜ ਕੇ ਜਾਂਚ ਕੀਤੀ ਜਾਵੇ।ਵਧੀਕ ਜਿਲ੍ਹਾ ਚੋਣ ਅਧਿਕਾਰੀ ਹਿਮਾਸ਼ੂ ਅਗਵਾਲ ਨੇ ਦੱਸਿਆ ਕਿ ਚੋਣ ਸਬੰਧੀ ਵੀਡੀਓ ਸਰਵੀਲੈਂਸ ਟੀਮਾਂ, ਅਕਾਊਟਿੰਗ ਟੀਮ, ਫਲਾਇੰਗ ਸੁਕੈਡ ਅਤੇ ਐਮ.ਸੀ.ਐਮ.ਸੀ ਟੀਮ ਦਾ ਗਠਨ ਕੀਤਾ ਜਾ ਚੁੱਕਿਆ ਹੈ ਅਤੇ ਉਕਤ ਟੀਮਾਂ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ, ਸ੍ਰੀਮਤੀ ਕੋਮਲ ਮਿੱਤਲ ਸੀ.ਈ.ਓ ਸਮਾਰਟ ਸਿਟੀ, ਆਰ.ਟੀ.ਏ ਦਰਬਾਰਾ ਸਿੰਘ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media