Thursday, February 26, 2026

ਖ਼ਾਲਸਾ ਕਾਲਜ ਵਿਖੇ ‘ਈ-ਵੇਸਟ’ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕੰਪਿਊਟਰ ਵਿਭਾਗ ਵੱਲੋਂ ਈ.ਵੇਸਟ ’ਤੇ ਅਧਾਰਿਤ ਜਾਗਰੂਕਤਾ PUNJ1803201904ਪ੍ਰੋਗਰਾਮ ਨੂੰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਮਨਿਸਟਰੀ ਆਫ਼ ਇਲੈਕਟ੍ਰੋਨਿਕਸ ਐਂਡ ਟੈਕਨੋਲੋਜੀ, ਗੌਰਮਿੰਟ ਆਫ਼ ਇੰਡੀਆ ਦੀ ਅਗਵਾਈ ਹੇਠ ਚੱਲ ਰਹੇ ਮੁਹਿੰਮ ਡਿਜੀਟਲ ਇੰਡੀਆ ਹੇਠ ਕਰਵਾਇਆ ਗਿਆ।ਜਿਸ ਨੂੰ ਬਿਨੇਸ਼ ਭਾਟੀਆ (ਟ੍ਰੇਨਰ ਸੀ.ਈ.ਏ.ਐਮ.ਏ) ਨੇ ਪ੍ਰਸਤੁਤ ਕੀਤਾ।ਜਿਨ੍ਹਾਂ ਨੇ ਈ-ਵੇਸਟ ਦੁਆਰਾ ਵਾਤਾਵਰਣ ਅਤੇ ਮਨੁੱਖਾਂ ’ਤੇ ਪੈਂਦੇ ਮਾੜੇ ਪ੍ਰਭਾਵ ਬਾਰੇ ਵਿਦਿਆਰਥੀਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।  
    ਇਸ ਤੋਂ ਪਹਿਲਾਂ ਪ੍ਰਿ੍ਰੰਸੀਪਲ ਡਾ. ਮਹਿਲ ਸਿੰਘ ਨੇ ਵਿਭਾਗ ਮੁੱਖੀ ਪ੍ਰੋ. ਹਰਭਜਨ ਸਿੰਘ ਨਾਲ ਮਿਲ ਕੇ ਆਏ ਹੋਏ ਮਹਿਮਾਨਾਂ ਦਾ ਲਿਵਿੰਗ ਪਲਾਂਟ ਦੇ ਕੇ ਸਵਾਗਤ ਕੀਤਾ ਅਤੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਡਿਪਾਰਟਮੈਂਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਅਜੋਕੇ ਯੁੱਗ ’ਚ ਸਮਾਜ ਲਈ ਬਹੁਤ ਜਰੂਰੀ ਹਨ।
    ਇਸ ਮੌਕੇ ਭਾਟੀਆ ਨੇ ਇਲੈਕਟ੍ਰੋਨਿਕ ਵੇਸਟ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਈ. ਵੇਸਟ ਸਿਹਤ ਲਈ ਹਾਨੀਕਾਰਕ ਹੈ।ਉਨ੍ਹਾਂ ਕਿਹਾ ਕਿ ਚੀਨ, ਅਮਰੀਕਾ, ਜਾਪਾਨ ਅਤੇ ਭਾਰਤ ਈ-ਵੇਸਟ ਪੈਦਾਵਾਰ ਕਰਨ ’ਚ ਮੋਹਰੀ ਦੇਸ਼ ਹਨ।ਭਾਰਤ ਲਗਭਗ ਹਰ ਸਾਲ 1.8 ਮਿਲੀਅਨ ਮੀਟ੍ਰਿਕ ਟਨ ਈ-ਵੇਸਟ ਪੈਦਾ ਕਰ ਰਿਹਾ ਹੈ। ਇਸ ਲਈ ਸਾਨੂੰ ਈ-ਵੇਸਟ ਨੂੰ ਸੁਚਾਰੂ ਤਰੀਕੇ ਨਾਲ ਖ਼ਤਮ ਕਰਨਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਅਤੇ ਜੀਵ-ਜੰਤੂਆਂ ਨੂੰ ਬਚਾਇਆ ਜਾ ਸਕੇ।
    ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਈ-ਵੇਸਟ ’ਤੇ ਸਲੋਗਨ ਲਿਖਣ ਦੇ ਮੁਕਾਬਲੇ ’ਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਥੀਏਟਰ ਟੀਮ ਨੇ ਈ-ਵੇਸਟ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ।ਡਾ. ਮਹਿਲ ਸਿੰਘ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਆਮ ਜਨਤਾ ’ਚ ਜਾਗਰੂਕਤਾ ਫ਼ੈਲਾਈ ਜਾਵੇ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦੇ ਸਕੀਏ ਅਤੇ ਉਨ੍ਹਾਂ ਨੇ ਕਾਲਜ ਕੈਂਪਸ ’ਚ ਈ-ਵੇਸਟ ਕੁਲੈਕਸ਼ਨ ਸੈਂਟਰ ਖੋਲ੍ਹਣ ਦੀ ਆਗਿਆ ਦਿੱਤੀ ਅਤੇ ਇਸ ਤੋਂ ਇਲਾਵਾ ਮੁੱਖੀ ਵਿਭਾਗ ਪ੍ਰੋ. ਹਰਭਜਨ ਸਿੰਘ ਨੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ।ਪ੍ਰੋਗਰਾਮ ਮੌਕੇ ਡਾ. ਮਹਿਲ ਸਿੰਘ ਅਤੇ ਭਾਟੀਆ ਨੇ ਮੁਕਾਬਲਿਆਂ ’ਚ ਜੇਤੂ ਆਏ ਵਿਦਿਆਰਥੀਆਂ ਨੂੰ ਟਰਾਫ਼ੀ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ।ਪ੍ਰੋ. ਸੁਖਪੁਨੀਤ ਕੌਰ ਨੇ ਸਟੇਜ਼ ਬਾਖੂਬੀ ਸੰਭਾਲੀ।
    ਇਸ ਮੌਕੇ ਪ੍ਰੋ. ਸੁਖਵਿੰਦਰ ਕੌਰ (ਕੋ-ਕਨਵੀਨਰ ਟੈਕ-ਈਰਾ ਸੋਸਾਇਟੀ), ਡਾ. ਮਨੀ ਅਰੋੜਾ, ਪ੍ਰੋ. ਅਨੁਰੀਤ ਕੌਰ, ਪ੍ਰੋ. ਰਾਜਕਰਨ ਸਿੰਘ, ਪ੍ਰੋ. ਜਗਬੀਰ ਸਿੰਘ, ਪ੍ਰੋ. ਰਵੀ ਪਟਨੀ, ਪ੍ਰੋ. ਗੁਨੀਤ ਕੌਰ, ਪ੍ਰੋ. ਸੋਨਾਲੀ ਤੁਲੀ, ਪ੍ਰੋ. ਕੁਲਬੀਰ ਕੌਰ, ਸਮੂਹ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply