Thursday, July 3, 2025
Breaking News

ਯੂਨੀਵਰਸਿਟੀ `ਚ 7 ਰੋਜ਼ਾ ਵਰਕਸ਼ਾਪ ਆਨ ਐਮਰਜਿੰਗ ਟੀਚਿੰਗ ਪੈਡਾਗਾਜ਼ਜੀ ਬਾਰੇ ਵਰਕਸ਼ਾਪ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 7-ਦਿਨਾ ਵਰਕਸ਼ਾਪ ਆਨ ਐਮਰਜਿੰਗ ਟੀਚਿੰਗ PUNJ1803201906ਪੈਡਾਗਾਜੀ ਵਿਸ਼ੇ ਤੇ ਵਰਕਸ਼ਾਪ ਯੂ.ਜੀ.ਸੀ-ਮਨੁੱਖੀ ਸੰਸਾਧਨ ਵਿਕਾਸ ਕੇਂਦਰ ਵਿਖੇ ਸ਼ੁਰੂ ਹੋ ਗਈ ਹੈ।ਇਸ ਵਰਕਸ਼ਾਪ ਵਿਚ ਵੱਖ-ਵੱਖ ਵਿਸ਼ਿਆਂ ਦੇ 45 ਅਧਿਆਪਕ ਅਤੇ ਖੋਜ ਵਿਦਿਆਰਥੀਆਂ ਨੇ, ਜੋ ਕਿ ਪੰਜਾਬ ਅਤੇ ਇਸ ਦੇ ਗਵਾਂਢੀ ਰਾਜਾਂ ਤੋਂ ਹਿੱਸਾ ਲੈ ਰਹੇ ਸਨ ।
 ਪ੍ਰੋ: ਹਰਦੀਪ ਸਿੰਘ, ਡੀਨ ਵਿਦਿਅਕ ਮਾਮਲੇ ਨੇ ਇਸ ਕੋਰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ। ਉਹਨਾਂ ਨੇ ਅਜੋਕੇ ਤੇਜ਼ੀ ਨਾਲ ਬਦਲ ਰਹੇ ਸਮੇਂ ਵਿਚ ਅਧਿਆਪਨ ਦੇ ਹੁਨਰ ਨੂੰ ਹੋਰ ਵਧਾਉਣ ਤੇ ਜ਼ੋਰ ਦਿੱਤਾ।ਉਹਨਾਂ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਹਰ ਇਕ ਚੀਜ਼ ਕੰਪਿਊਟਰ ਮਾਊਸ ਦੇ ਇਕ ਕਲਿਕ ਤੇ ਉਪਲਬਧ ਹੈ, ਜਿਸ ਨਾਲ ਅਧਿਆਪਕ ਦਾ ਕੰਮ ਹੋਰ ਜ਼ਿਆਦਾ ਚੁਨੌਤੀਪੂਰਨ ਹੋ ਜਾਂਦਾ ਹੈ।ਉਹਨਾਂ ਨੇ ਅਧਿਆਪਕਾਂ ਨੂੰ ਮਿਲ ਜੁਲ ਕੇ ਕੰਮ ਕਰਨ ਤੇ ਜ਼ੋਰ ਦਿੰਦੇ ਹੋਏ  ਕਿਹਾ ਕਿ ਇਕ ਅਧਿਆਪਕ ਦੀ ਕਾਮਯਾਬੀ ਉਸ ਦੇ ਵਿਦਿਆਰਥੀਆਂ ਦੀ ਕਾਮਯਾਬੀ ਨਾਲ ਹੀ ਨਿਸ਼ਚਿਤ ਹੁੰਦੀ ਹੈ, ਭਾਵ ਜੇਕਰ ਵਿਦਿਆਰਥੀ ਹੁਸ਼ਿਆਰ ਹਨ ਤਾਂ ਅਧਿਆਪਕ ਦਾ ਅਧਿਆਪਨ ਕਾਮਯਾਬ ਹੈ।ਉਹਨਾਂ ਨੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਇਸ ਵਰਕਸ਼ਾਪ ਦੌਰਾਨ ਆਪਣੇ ਅਧਿਆਪਨ ਦੇ ਹੁਨਰ ਨੂੰ ਹੋਰ ਨਿਖਾਰਨ ਅਤੇ ਇਸ ਨੂੰ ਆਪਣੇ ਅਧਿਆਪਨ ਵਿਚ ਵਰਤਣ ।
ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਅਧਿਆਪਕ  ਡਾ. ਵਿਕਰਮ ਸੰਧੂ ਜੋ ਕਿ ਇਸ ਕੋਰਸ ਦੇ ਕੋ-ਆਰਡੀਨੇਟਰ ਹਨ ਉਹਨਾਂ ਨੇ ਸਾਰੇ ਪਾਰਟੀਸਿਪੈਂਟਸ ਨੂੰ ਇਸ ਵਰਕਸ਼ਾਪ ਦੇ ਥੀਮ ਬਾਰੇ ਦੱਸਿਆ ਉਹਨਾਂ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਮਕਸਦ ਅਧਿਆਪਨ ਦੀਆਂ ਨਵੀਆਂ ਤਕਨੀਕਾਂ, ਅਧਿਆਪਨ ਵਿਚ ਟੈਕਨਾਲੋਜੀ ਦਾ ਇਸਤੇਮਾਲ ਆਦਿ ਤੋਂ ਜਾਣੂ ਕਰਵਾਉਣਾ ਹੈ।ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਅਧਿਆਪਕ ਪ੍ਰੋ: ਅਮਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਅਧਿਆਪਕ ਵਰਗ ਤੇ ਅਧਿਆਪਨ ਅਤੇ ਰਿਸਰਚ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਮੁਢਲੀ ਜ਼ਿੰਮੇਵਾਰੀ ਹੈ।
ਇਸਤੋਂ ਪਹਿਲਾਂ ਪ੍ਰੋ: ਅਮਰਜੀਤ ਸਿੰਘ ਸਿੱਧੂ, ਡਾ. ਮੋਹਨ ਕੁਮਾਰ ਅਤੇ ਡਾ. ਵਿਕਰਮ ਸੰਧੂ ਨੇ ਇਕ ਬੂਟਾ ਦੇ ਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply