ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਜੋ ਕਿ ਆਪਣੇ ਸਾਥੀਆਂ ਤੋਂ ਵਿਛੜ ਗਿਆ ਦਾ ਅਜੇ ਤੱਕ
ਕੋਈ ਸੁਰਾਗ ਨਹੀਂ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੇਤ ਸ਼ਰਹਾਧਾ ਪੁੱਤਰ ਸੁਪਾਟੀ ਵਾਸੀ ਕੁਰਬੀ ਚੰਦਰਪੁਰ ਖੁਰਮ ਥਾਣਾ ਰਾਮਪੁਰਾ ਹੱਟ ਜਿਲਾ ਬੀਰਭੂਮ ਪੱਛਮੀ ਬੰਗਾਲ ਤੋਂ ਆਪਣੇ ਸਾਥੀਆਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਮੇਂ ਆਪਣੇ ਸਾਥੀਆਂ ਨਾਲੋਂ ਵਿਛੜ ਗਿਆ।ਜਿਸ ਦੀ ਰਿਪੋਰਟ ਉਸ ਦੇ ਸਾਥੀ ਮਾਦਵ ਦਾਸ ਪੁੱਤਰ ਭਰਤ ਦਾਸ ਵਾਸੀ ਪਿੰਡ ਕੁਰਬੀਚੰਦਰ ਥਾਣਾ ਰਾਜਮਪਬਰ ਹੱਟ-1 ਜਿਲ੍ਹਾ ਭੀਰਭ ਵੈਸਟ ਬੰਗਾਲ ਵਲੋਂ ਦਰਜ ਕਰਵਾਇਆ ਗਿਆ ਹੈ।ਗੁੰਮ ਹੋਏ ਵਿਅਕਤੀ ਦੀ ਉਮਰ ਕਰੀਬ 65 ਸਾਲ, ਕੱਦ 5-1/2 ਇੰਚ, ਰੰਗ ਕਾਲਾ, ਕਲੀਨ ਸੇਵ, ਚਿੱਟੇ ਰੰਗ ਦੀ ਧੋਤੀ ਅਤੇ ਕਮੀਜ਼ ਪਹਿਨੀ, ਗਰੇਅ ਰੰਗ ਦੀ ਜੈਕਟ ਪਾਈ ਹੋਈ ਹੈ ਅਤੇ ਹੱਥ ਵਿੱਚ ਲਾਠੀ ਸੀ।ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ 98552-58504 ਅਤੇ 99882-60682 ਨਾਲ ਸੰਪਰਕ ਕਰਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media