Wednesday, March 4, 2026

ਚੋਣ ਪਾਠਸ਼ਾਲਾਵਾਂ ਸਥਾਪਿਤ ਕਰਨ ਸਬੰਧੀ ਕੈਂਪ ਦਾ ਆਯੋਜਨ

ਸਮਰਾਲਾ, 21 ਮਾਰਚ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਵੀਪ ਪ੍ਰੋਗਰਾਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਜਗਰਾਓਂ-ਕਮ-ਜ਼ਿਲ੍ਹਾ PUNJ2103201909ਸਵੀਪ ਨੋਡਲ ਅਫ਼ਸਰ ਲੁਧਿਆਣਾ ਮੈਡਮ ਨੀਰੂ ਕਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਸਮਰਾਲਾ ਮਿਸ ਗੀਤਿਕਾ ਦੀ ਅਗਵਾਈ ’ਚ ਸਥਾਨਕ ਸਰਕਾਰੀ ਸੀਨੀ: ਸੈਕੰ: ਸਕੂਲ (ਲੜ੍ਹਕੀਆਂ) ਵਿਖੇ ਇੱਕ ਚੋਣ ਪਾਠਸ਼ਾਲਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਸਮਰਾਲਾ-58 ਹਲਕੇ ਦੇ 209 ਪੋਲਿੰਗ ਬੂਥਾਂ ਤੋਂ ਆਏ ਬੀ. ਐਲ. ਓਜ ਨੂੰ ਚੋਣ ਪਾਠਸ਼ਾਲਾਵਾਂ ਸਥਾਪਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।ਚੋਣ ਪਾਠਸ਼ਾਲਾਵਾਂ ਵਿੱਚ 14-17 ਉਮਰ ਗੁੱਟ ਦੇ ਨਾਬਾਲਿਗ ਬੱਚੇ, 14 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਸਕੂਲ ਨਹੀਂ ਜਾਂਦੇ, 18-19 ਸਾਲ ਦੇ ਵੋਟਰ, ਘਰੇਲੂ ਔਰਤਾਂ, ਬਜ਼ੁਰਗ, ਅਪੰਗ ਵਿਅਕਤੀ ਅਤੇ ਇਲਾਕੇ ਵਿੱਚ ਵੱਸਦੇ ਹਰੇਕ ਕਮਿਊਨਿਸਟੀ ਦੇ ਲੋਕ ਬਤੌਰ ਮੈਂਬਰ ਸ਼ਾਮਿਲ ਹੋ ਸਕਦੇ ਹਨ।
               ਇਸ ਕੈਂਪ ਦੌਰਾਨ ਸਵੀਪ ਨੋਡਲ ਅਫਸਰ-ਕਮ-ਪ੍ਰਿੰਸੀਪਲ ਗੁਰਦੀਪ ਸਿੰਘ ਰਾਏ, ਸੈਕਟਰ ਅਫਸਰ-ਕਮ-ਖੇਤੀਬਾੜੀ ਵਿਕਾਸ ਅਫਸਰ ਅਤੇ ਐਸ.ਡੀ.ਐਮ ਦਫਤਰ ਤੋਂ ਪ੍ਰਵੇਜ ਵੱਲੋਂ ਚੁਨਾਵ ਪਾਠਸ਼ਾਲਾਵਾਂ ਸਥਾਪਿਤ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ।
 

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …

Leave a Reply