Tuesday, November 24, 2026

ਵੁਮੈਨ ਹੋਸਟਲ `ਚ ਬੀਜ਼ੇ ਹਰੇ ਪੋਸਤ ਮਾਮਲੇ `ਚ ਕਾਲਜ ਪ੍ਰਿੰਸੀਪਲ ਖਿਲਾਫ ਕੇਸ

ਭੀਖੀ/ ਮਾਨਸਾ, 24 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਭੀਖੀ ਪੁਲਿਸ Afeem (Post) Plantedਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ।ਜਦੋਂ ਕਸਬਾ ਭੀਖੀ ਦੇ ਨੈਸ਼ਨਲ ਕਾਲਜ ਦੇ ਵੁਮੈਨ ਹੋਸਟਲ `ਚ ਬੀਜ਼ੇ ਪੋਸਤ ਦੀ ਗੁਪਤ ਸੂਚਨਾ ਥਾਣਾ ਭੀਖੀ ਪੁਲਿਸ ਨੂੰ ਮਿਲੀ।ਗੁਪਤ ਸੂਚਨਾ ਦੇ ਆਧਾਰ `ਤੇ ਥਾਣਾ ਭੀਖੀ ਦੇ ਏ.ਐਸ.ਆਈ ਸੁਖਮੰਦਰ ਸਿੰਘ ਨੇ ਪੁਲਿਸ ਟੀਮ ਨਾਲ ਰਾਤ 1.00 ਵਜੇ ਦੇ ਕਰੀਬ ਮੌਕੇ `ਤੇ ਜਾ ਕੇ ਛਾਪੇਮਾਰੀ ਕੀਤੀ।ਛਾਪੇਮਾਰੀ ਦੌਰਾਨ ਕਾਲਜ ਦੇ ਹੀ ਵੁਮੈਨ ਹੋਸਟਲ ਵਿੱਚ ਪੁਲਿਸ ਨੂੰ ਹਰਾ ਪੋਸਤ ਬੀਜ਼ਿਆ ਮਿਲਿਆ। ਬੀਜੇ ਹਰੇ ਪੋਸਤ ਦੀ ਬਰਾਮਦੀ ਤੋਂ ਬਾਅਦ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਸਤਿੰਦਰਪਾਲ ਵਿਰੁੱਧ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
     ਉਧਰ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨਾਂ ਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਵੁਮੈਨ ਹੋਸਟਲ ਵਿਚ ਵਿਦਿਆਰਥੀ ਨਹੀਂ ਰਹਿ ਰਹੇ, ਇਸ ਕਰਕੇ ਹੋਸਟਲ ਵਿਚ ਕੋਈ ਜਾਂਦਾ ਨਹੀਂ।ਜਿਸ ਦਾ ਕਿਸੇ ਸ਼ਰਾਰਤੀ ਅਨਸਰਾਂ ਨੇ ਫਾਇਦਾ ਉਠਾ ਕੇ ਇਹ ਕੰਮ ਕੀਤਾ ਹੈ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply