Wednesday, January 15, 2025

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਮਾਨਸਾ ਨੇ ਉਤਸ਼ਾਹ ਨਾਲ ਮਨਾਇਆ ਸ਼ਹੀਦੀ ਦਿਹਾੜਾ

ਭੀਖੀ/ਮਾਨਸਾ, 24 ਮਾਰਚ (ਪੰਜਾਬ ਪੋਸਟ-ਕਮਲ ਜ਼ਿੰਦਲ) – ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ {ਰਜਿ} ਮਾਨਸਾ ਵਲੋਂ ਹਰ ਸਾਲ ਦੀ ਤਰਾਂ ਇਸ PUNJ2403201914ਸਾਲ ਵੀ ਸ਼ਹੀਦ-ਏ=ਆਜ਼ਮ ਸ. ਭਗਤ ਸਿੰਘ ਦਾ ਸਹੀਦੀ ਦਿਹਾੜਾ, ਟਰੱਸਟ ਦੇ ਪ੍ਰਧਾਨ ਨਰਸ਼ ਸ਼ਰਮਾ, ਸੈਕਟਰੀ ਡਾਕਟਰ ਵਿਨੋਦ ਮਿੱਤਲ ਅਤੇ ਜਗਰੂਪ ਬਾਂਸਲ, ਸੁਖਪਾਲ ਸਿੰਘ, ਦਰਸ਼ਨ ਸੋਨੀ, ਸੰਦੀਪ ਪਾਲਾ, ਸੰਜੀਵ ਮੰਗਾ, ਬਿੰਦਰਪਾਲ ਗਰਗ, ਰਾਮ ਸਿੰਘ ਅੋਲਖ ਦੇ ਯਤਨਾਂ ਸਦਕਾ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ।ਸ਼ਹੀਦ ਭਗਤ ਸਿੰਘ ਚੋਕ ਨੇੜੇ ਵਿੱਦਿਆ ਭਾਰਤੀ ਸਕੂਲ ਵਿਖੇ ਸ਼ਹਿਰ ਦੀਆ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨੁਮਾਇੰਦਿਆਂ ਤੋਂ ਇਲਾਵਾ ਨਾਜ਼ਰ ਸਿੰਘ ਮਾਨਸ਼ਾਹੀਆ ਵਿਧਾਇਕ ਹਲਕਾ ਮਾਨਸਾ, ਮਨਦੀਪ ਗੋਰਾ ਪ੍ਰਧਾਨ ਨਗਰ ਕੌਸਲ ਮਾਨਸਾ, ਸਤੀਸ਼ ਗੋਇਲ ਪ੍ਰਧਾਨ ਭਾਜਪਾ, ਅਸ਼ੋਕ ਗਰਗ ਮੀਤ ਪ੍ਰਧਾਨ ਅਗਰਵਾਲ ਸਭਾ ਪੰਜਾਬ, ਬਲਵਿੰਦਰ ਨਾਰੰਗ ਕਾਂਗਰਸੀ ਆਗੂ, ਸੁਰਿੰਦਰ ਪਿੰਟਾ, ਕ੍ਰਿਸ਼ਨ ਫੱਤਾ, ਵਿਸ਼ਾਲ ਗੋਲਡੀ, ਹਰਬੰਸ ਗਾਗੋਵਾਲ, ਵਿਨੋਦ ਭੰਮਾ ਪ੍ਰਧਾਨ ਵਲੋ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾ ਕੇ ਸਰਧਾਂਜਲੀ ਅਰਪਿਤ ਕੀਤੀ ਗਈ ।
ਇਸ ਮੋਕੇ ਵੱਖ-ਵੱਖ ਬੁਲਾਰਿਆਂ ਨੇ ਜਿਥੇ ਸ਼ਹੀਦ ਭਗਤ ਸਿੰਘ ਦੀ ਜੀਵਨੀ, ਅਜਾਦੀ ਲਈ ਕੀਤੀ ਕੁਰਬਾਨੀ ਅਤੇ ਸੰਘਰਸ਼ਾਂ ਦੀ ਗੱਲ਼ ਕੀਤੀ, ਉਥੇ ਉਸ ਦੀ ਵਿਚਾਰਧਾਰਾ ਘਰ-ਘਰ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ।ਹਾਜ਼ਰੀਨ ਮੈਬਰਾਂ ਅਤੇ ਨੁਮਾਇੰਦਿਆਂ ਵਲੋਂ ਟਰੱਸਟ ਦੇ ਉਦਮਾਂ ਦੀ ਸ਼ਲਾਘਾ ਕੀਤੀ ਅਤੇ ਆਉਣ ਵਾਲੇ ਸਮੇਂ `ਚ ਟਰੱਸਟ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ।

Check Also

ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …

Leave a Reply