ਭੀਖੀ/ ਮਾਨਸਾ, 24 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਭੀਖੀ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਮਿਲੀ।ਜਦੋਂ ਕਸਬਾ ਭੀਖੀ ਦੇ ਨੈਸ਼ਨਲ ਕਾਲਜ ਦੇ ਵੁਮੈਨ ਹੋਸਟਲ `ਚ ਬੀਜ਼ੇ ਪੋਸਤ ਦੀ ਗੁਪਤ ਸੂਚਨਾ ਥਾਣਾ ਭੀਖੀ ਪੁਲਿਸ ਨੂੰ ਮਿਲੀ।ਗੁਪਤ ਸੂਚਨਾ ਦੇ ਆਧਾਰ `ਤੇ ਥਾਣਾ ਭੀਖੀ ਦੇ ਏ.ਐਸ.ਆਈ ਸੁਖਮੰਦਰ ਸਿੰਘ ਨੇ ਪੁਲਿਸ ਟੀਮ ਨਾਲ ਰਾਤ 1.00 ਵਜੇ ਦੇ ਕਰੀਬ ਮੌਕੇ `ਤੇ ਜਾ ਕੇ ਛਾਪੇਮਾਰੀ ਕੀਤੀ।ਛਾਪੇਮਾਰੀ ਦੌਰਾਨ ਕਾਲਜ ਦੇ ਹੀ ਵੁਮੈਨ ਹੋਸਟਲ ਵਿੱਚ ਪੁਲਿਸ ਨੂੰ ਹਰਾ ਪੋਸਤ ਬੀਜ਼ਿਆ ਮਿਲਿਆ। ਬੀਜੇ ਹਰੇ ਪੋਸਤ ਦੀ ਬਰਾਮਦੀ ਤੋਂ ਬਾਅਦ ਪੁਲਿਸ ਨੇ ਕਾਲਜ ਦੇ ਪ੍ਰਿੰਸੀਪਲ ਸਤਿੰਦਰਪਾਲ ਵਿਰੁੱਧ ਕੇਸ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਧਰ ਕਾਲਜ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਨਾਂ ਨੂੰ ਇਸ ਬਾਰੇ ਕੁੱਝ ਵੀ ਪਤਾ ਨਹੀਂ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਵੁਮੈਨ ਹੋਸਟਲ ਵਿਚ ਵਿਦਿਆਰਥੀ ਨਹੀਂ ਰਹਿ ਰਹੇ, ਇਸ ਕਰਕੇ ਹੋਸਟਲ ਵਿਚ ਕੋਈ ਜਾਂਦਾ ਨਹੀਂ।ਜਿਸ ਦਾ ਕਿਸੇ ਸ਼ਰਾਰਤੀ ਅਨਸਰਾਂ ਨੇ ਫਾਇਦਾ ਉਠਾ ਕੇ ਇਹ ਕੰਮ ਕੀਤਾ ਹੈ।
Check Also
ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ
ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …