ਅੰਮ੍ਰਿਤਸਰ, 27 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਏ.ਪੀ.ਐਲ (ਅਮਨਦੀਪ ਪ੍ਰੀਮੀਅਰ ਲੀਗ)-2019 ਕ੍ਰਿਕੇਟ ਲੀਗ ਦੇ ਤੀਜੇ

ਤੀਜੇ ਦਿਨ ਦੇ ਪਹਿਲੇ ਮੈਚ ‘ਚ ਐਚ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਕੇ.ਆਈ.ਸੀ.ਸੀ, ਲੁਧਿਆਣਾ ਨੂੰ ਬੱਲੇਬਾਜ਼ੀ ਦੀ ਜਿੰਮੇਦਾਰੀ ਸੌਂਪੀ ਅਤੇ ਕੇ.ਆਈ.ਸੀ.ਸੀ ਦੀ ਟੀਮ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ‘ਤੇ ਸਿਰਫ 101 ਦੌੜਾਂ ਹੀ ਬਣਾ ਸਕੀ।ਜਿਸ ਵਿਚ ਰਵੀ ਇੰਦਰ ਸਿੰਘ ਵੱਲੋਂ ਖੇਡੀਆਂ 52 ਗੇਂਦਾਂ ‘ਤੇ 3 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਸ਼ਾਮਲ ਹੈ।ਐਚ.ਸੀ.ਏ ਦੇ ਸੰਜੇ ਪਹਿਲ ਨੇ 4 ਓਵਰਾਂ ‘ਚ 22 ਰਨ ਦੇ ਕੇ 3 ਵਿਕਟਾਂ ਲਈਆਂ ।
ਜਵਾਬ ‘ਚ ਬੱਲੇਬਾਜ਼ੀ ਕਰਨ ਉਤਰੀ ਐਚ.ਸੀ.ਏ ਦੀ ਟੀਮ ਨੇ 18.1 ਓਵਰਾਂ ‘ਚ ਹੀ ਜਿੱਤ ਲਈ ਲੋੜੀਂਦੀਆਂ ਦੌੜਾਂ 7 ਵਿਕਟਾਂ ਗਵਾ ਕੇ ਬਣਾ ਲਈਆਂ ਅਤੇ ਇਸ ਤਰ੍ਹਾਂ ਇਹ ਮੈਚ ਐਚ.ਸੀ.ਏ ਨੇ 3 ਵਿਕਟਾਂ ਨਾਲ ਜਿੱਤ ਲਿਆ।ਹਰਸ਼ਿਤ ਕੌਸ਼ਿਕ ਨੂੰ ਮੈਨ ਆਫ਼ ਦਾ ਮੈਚ ਚੁਣਿਆ ਗਿਆ, ਜਿਸ ਨੇ 32 ਗੇਂਦਾਂ ‘ਤੇ 1 ਚੌਕੇ ਅਤੇ ਸ਼ਾਨਦਾਰ 3 ਛੱਕਿਆਂ ਦੀ ਮਦਦ ਨਾਲ 36 ਦੌੜਾਂ ਦੇ ਨਾਲ ਨਾਲ 4 ਓਵਰਾਂ ‘ਚ ਸਿਰਫ਼ 17 ਦੌੜਾਂ ਦੇ ਕੇ 1 ਵਿਕਟ ਵੀ ਹਾਸਿਲ ਕੀਤੀ ।
ਦੂਜਾ ਮੈਚ ਮੇਜ਼ਬਾਨ ਅਮਨਦੀਪ ਕ੍ਰਿਕੇਟ ਅਕੈਡਮੀ (ਏ.ਸੀ.ਏ) ਅਤੇ ਅਜੀਤ ਮੈਮੋਰਿਅਲ ਕ੍ਰਿਕੇਟ ਕਲੱਬ, ਗੁਰੁਗ੍ਰਾਮ ਦਰਮਿਆਨ ਖੇਡਿਆ ਗਿਅ।ਏ.ਸੀ.ਏ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਏਸੀਏ ਦੀ ਟੀਮ ਨੇ ਨਿਰਧਾਰਤ 20 ਓਵਰਾਂ ‘ਚ ਕਪਤਾਨ ਸ਼ਰਦ ਲੂੰਬਾ ਦੀਆਂ ਸ਼ਾਨਦਾਰ 73 ਦੌੜਾਂ ਤੇ ਅੰਕਿਤ ਡਬਾਸ ਦੇ 37 ਦੌੜਾਂ ਦੀ ਮਦਦ ਨਾਲ 6 ਵਿਕਟਾਂ ਗਵਾ ਕੇ 20 ਓਵਰਾਂ ‘ਚ 164 ਦੌੜਾਂ ਬਣਾਈਆਂ।165 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਅਜੀਤ ਮੈਮੋਰੀਅਲ ਦੀ ਟੀਮ ਨੇ ਸ਼ੁਰੂ ‘ਚ 4 ਅਹਿਮ ਵਿਕਟਾਂ ਜਲਦੀ ਜਲਦੀ ਗਵਾ ਦਿੱਤੀਆਂ।ਪਰ ਬਾਅਦ ‘ਚ ਆਏ ਬੱਲੇਬਾਜ਼ਾਂ ਨੇ ਪਾਰੀ ਨੂੰ ਸੰਭਾਲਿਆ ਅਤੇ ਸਾਹਿਲ ਦੱਤਾ ਨੇ 39 ਗੇਂਦਾਂ ‘ਤੇ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 49 ਦੌੜਾਂ, ਆਸਿਫ਼ ਖਾਨ ਨੇ 19 ਗੇਂਦਾਂ ‘ਤੇ ਜਬਰਦਸਤ ਪਾਰੀ ਖੇਡਦਿਆਂ 1 ਚੌਕੇ ਅਤੇ 5 ਛੱਕਿਆਂ ਦੀ ਮਦਦ ਨਾਲ 40 ਦੌੜਾਂ, ਦੀਪਕ ਬੰਸਲ ਨੇ 11 ਗੇਂਦਾਂ ‘ਤੇ 1 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾ ਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ।ਇਸ ਤਰ੍ਹਾਂ ਅਜੀਤ ਮੈਮੋਰੀਅਲ ਨੇ ਇਹ ਮੈਚ ਨੇ ਇਹ ਮੈਚ 1 ਵਿਕਟ ਨਾਲ ਜਿੱਤ ਲਿਆ।ਮੈਨ ਆਫ਼ ਦਾ ਮੈਚ ਆਸਿਫ਼ ਖਾਨ ਨੂੰ ਦਿੱਤਾ ਗਿਆ ਜਿਸ ਨੇ 19 ਗੇਂਦਾਂ ‘ਤੇ 40 ਦੌੜਾਂ ਬਣਾਈਆਂ।
ਡੀ.ਸੀ ਕਪੂਰਥਲਾ ਡੀ.ਪੀ.ਐਸ ਖਰਬੰਦਾ, ਡਾ. ਅਵਤਾਰ ਸਿੰਘ ਅਤੇ ਟੋਨੀ ਭੱਲਾ ਨੇ ਮੈਨ ਆਫ਼ ਦੀ ਮੈਚ ਰਹੇ ਖਿਡਾਰੀਆਂ ਨੂੰ ਟ੍ਰਾਫ਼ੀਆਂ ਦਿੱਤੀਆਂ। ਲਵਲੀ ਅਰੋੜਾ ਡਾਇਰੈਕਟਰ, ਏ.ਸੀ.ਏ ਨੇ ਦਰਸ਼ਕਾਂ ਅਤੇ ਖਿਡਾਰੀਆਂ ਲਈ ਬਹੁਤ ਹੀ ਆਕਰਸ਼ਕ ਇਨਾਮਾਂ ਦਾ ਐਲਾਨ ਕੀਤਾ।
Punjab Post Daily Online Newspaper & Print Media