ਲੋਕ ਸਭਾ ਲਈ ਕਾਂਗਰਸੀ ਟਿਕਟ ਮਿਲਣ ਤੇ ਕੀਤਾ ਪ੍ਰਮਾਤਮਾ ਦਾ ਸ਼ੁਕਰਾਨਾ
ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਵਲੋਂ ਦੁਬਾਰਾ ਟਿਕਟ ਮਿਲਣ `ਤੇ ਸ਼ੁਕਰਾਨਾ ਕਰਨ
ਲਈ ਗੁਰਜੀਤ ਸਿੰਘ ਔਜਲਾ ਪਰਿਵਾਰ ਸਮੇਤ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਏ।ਉਨਾਂ ਨੇ ਵਾਹਿਗੁਰੂ ਦੇ ਸ਼ੁਕਰਾਨੇ ਅਤੇ ਸਫਲਤਾ ਲਈ ਅਰਦਾਸ ਬੇਨਤੀ ਕੀਤੀ।ਇਸ ਸਮੇਂ ਉਨ੍ਹਾਂ ਨਾਲ ਪਿਤਾ ਸਰਬਜੀਤ ਸਿੰਘ ਔਜਲਾ, ਮਾਤਾ ਸਰਦਾਰਨੀ ਗੁਰਮੀਤ ਕੌਰ, ਸਰਦਾਰਨੀ ਜਗੀਰ ਕੌਰ ਮੀਰਾਂ ਕੋਟ, ਸੁਖਜਿੰਦਰ ਸਿੰਘ ਸੁੱਖ ਔਜਲਾ, ਸ਼੍ਰੀਮਤੀ ਹਰਜੋਤਬੀਰ ਕੌਰ ਔਜਲਾ, ਕੌਂਸਲਰ ਹਰਪਨ ਔਜਲਾ, ਮਨਪ੍ਰੀਤ ਸਿੰਘ ਭਿੱਟੇਵੱਡ, ਦਿਲ਼ਸ਼ਾਦ ਬੋਪਾਰਾਏ, ਸੰਨਪ੍ਰੀਤ ਸਿੰਘ ਔਜਲਾ, ਐਡਵੋਕੇਟ ਸੁਰਿੰਦਰਪਾਲ ਸਿੰਘ ਮਨਾਵਾਂ, ਗੁਰਬਿੰਦਰ ਮਾਹਲ, ਅਮਰਿੰਦਰ ਸਿੰਘ, ਕੰਵਲਜੀਤ ਸਿੰਘ ਲਾਲੀ ਮੀਰਾਂਕੋਟ ਆਦਿ ਵੀ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਵਿਸ਼ਾਲ ਐਂਟੀ-ਇਨਕਰੋਚਮੈਂਟ ਵਿਸ਼ੇਸ਼ ਮੁਹਿੰਮ ਚਲਾਈ ਗਈ
ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਗੋਲ ਬਾਗ (ਰੇਲਵੇ ਸਟੇਸ਼ਨ ਦੇ …
Punjab Post Daily Online Newspaper & Print Media