ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ `ਚ ਰਹੀ ਸਲਾਈਟ ਰੋਡ ਦੀ ਟੁੱਟੀ ਸੜਕ ਦੇ ਨਾਲ ਨਾਲ ਹੁਣ
ਲੌਂਗੋਵਾਲ ਤੋਂ ਲੈ ਕੇ ਸਲਾਈਟ ਅਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਜੋੜਦੀ ਸੜਕ ਤੇ ਗੰਦੇ ਨਾਲੇ (ਚੋਅ) ਉਪਰ ਦੀ ਬਣਿਆ ਪੁਲ ਸੁਰਖੀਆਂ ਵਿੱਚ ਹੈ। ਇਸ ਪੁੱਲ `ਤੇ ਲੱਗੀ ਹੋਈ ਲੋਹੇ ਦੀ ਰੇਲਿੰਗ ਇੱਕ ਪਾਸੇ ਤੋਂ ਬਿਲਕੁੱਲ ਟੁੱਟੀ ਹੋਈ ਹੈ।ਵਿੱਦਿਅਕ ਅਦਾਰੇ ਹੋਣ ਕਾਰਨ ਬੱਚਿਆਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਇਸ ਪੁਲ ਦੀ ਚੌੜਾਈ ਵੀ ਘੱਟ ਹੈ ਜਿਸ ਕਾਰਨ ਇੱਕ ਵਾਰ ਦੋ ਵਾਹਨ ਇਸ ਪੁੱਲ ਉਪਰੋਂ ਦੀ ਨਹੀਂ ਲੰਘ ਸਕਦੇ, ਜੋ ਇੱਕ ਬਹੁਤ ਵੱਡੀ ਸਮੱਸਿਆ ਹੈ।ਅਜਿਹੇ ਵਿੱਚ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਡਾ. ਨਰਿੰਦਰ ਸਿੰਘ ਕੈਨੇਡਾ, ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਕਰਨੈਲ ਸਿੰਘ ਦੁੱਲਟ, ਮਾਨਵ ਸੇਵਾ ਚੈਰੀਟੇਬਲ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਚੀਮਾ, ਸਰਾਭਾ ਕਲੱਬ ਦੇ ਆਗੂ ਸੁਖਵਿੰਦਰ ਸਿੰਘ ਸਿੱਧੂ, ਕੈਪਟਨ ਰਘਬੀਰ ਸਿੰਘ ਸਾਬਕਾ ਕੌਂਸਲਰ, ਨਰਿੰਦਰ ਸਿੰਘ ਗਿੱਲ ਸਾਬਕਾ ਕੌਂਸਲਰ, ਡਾ. ਹਰਵਿੰਦਰ ਸਿੰਘ ਸਰਾਓ, ਚੇਅਰਮੈਨ ਜਗਤਾਰ ਸਿੰਘ, ਬਲਵਿੰਦਰ ਸਿੰਘ ਸਿੱਧੂ ਆਦਿ ਨੇ ਇਸ ਪੁਲ ਦੀ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media