Friday, May 17, 2024

‘ਔਰਤਾਂ ਦੀ ਅੰਡੇਦਾਨੀ ’ਚ ਰਸੌਲੀਆਂ ਤੇ ਸਿਹਤ ਸੁਧਾਰ’ ਸਬੰਧੀ ਸੈਮੀਨਾਰ

ਅੰਮ੍ਰਿਤਸਰ, 6 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਅੱਜ ਟ੍ਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ PUNJ0604201911(ਟੀ.ਐਨ.ਏ.ਆਈ) ਪੰਜਾਬ ਸਟੇਟ ਬ੍ਰਾਂਚ ਦੇ ਸਹਿਯੋਗ ਸਦਕਾ ਔਰਤਾਂ ਦੀ ਅੰਡੇਦਾਨੀ ’ਚ ਰਸੌਲੀਆਂ ਤੇ ਸਿਹਤ ਸੁਧਾਰ ਸਬੰਧਿਤ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।ਜਿਸ ਦਾ ਉਦਘਾਟਨ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨਾਲ ਡਾ. ਇਵਲਿਨ ਪੌਲ ਕੰਨਨ, ਜਨਰਲ ਸਕੱਤਰ ਟੀ.ਐਨ.ਏ.ਆਈ ਨਵੀਂ ਦਿੱਲੀ ਅਤੇ ਡਾ. ਸੁਰਿੰਦਰ ਜਸਪਾਲ, ਟੀ.ਐਨ.ਏ.ਆਈ ਪੰਜਾਬ ਸਟੇਟ ਬ੍ਰਾਂਚ ਨੇ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
    ਆਨਰੇਰੀ ਸਕੱਤਰ ਛੀਨਾ ਨੇ ਆਪਣੇ ਪ੍ਰਧਾਨਗੀ ਸੰਬੋਧਨੀ ਭਾਸ਼ਣ ’ਚ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ, ਕਿਉਂਕਿ ਅਜੋਕੇ ਸਮੇਂ ’ਚ ਅੱਜ-ਕੱਲ੍ਹ ਬਹੁਤ ਕੁੱਝ ਨਵਾਂ ਹੋ ਰਿਹਾ ਹੈ ਅਤੇ ਨਵੀਆਂ ਤਕਨੀਕਾਂ ਨਾਲ ਬਿਮਾਰੀਆਂ ਨੂੰ ਸਮੇਂ ਰਹਿੰਦਿਆ ਹੀ ਕਾਬੂ ਕੀਤਾ ਜਾ ਸਕਦਾ ਹੈ।ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਨੇ ਮਹਿਮਾਨਾਂ ਨੂੰ `ਜੀ ਆਇਆ` ਕਹਿੰਦਿਆ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਂਟ ਕੀਤੇ ਅਤੇ ਅੰਡੇਦਾਨੀ ’ਚ ਰਸੌਲੀਆਂ ਦੀ ਰੋਕਥਾਮ ਲਈ ਨਰਸਾਂ ਦੀ ਭੂਮਿਕਾ ਬਾਰੇ ਚਾਨਣਾ ਪਾਇਆ।ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਮੈਨੇਜ਼ਮੈਂਟ ਵੱਲੋਂ ਉਲੀਕੀ ਗਈ ਲੜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ।
    ਡਾ. ਸੁਰਿੰਦਰ ਜਸਪਾਲ ਨੇ ਪੰਜਾਬ ਸਟੇਟ ਬ੍ਰਾਂਚ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ। ਇਸ ਮਗਰੋਂ ਜਨਾਨਾ ਰੋਗਾਂ ਦੇ ਮਾਹਿਰ ਡਾ. ਸੂਰਤ ਕੌਰ, ਅਗਰਵਾਲ ਹਸਪਤਾਲ ਅਤੇ ਡਾ. ਪ੍ਰਵੇਸ਼ ਸੈਣੀ ਪ੍ਰਿੰਸੀਪਲ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਨਰਸਿੰਗ ਨੇ ਨਵਯੁੱਵਤੀਆਂ ’ਚ ਇਨ੍ਹਾਂ ਰਸੌਲੀਆਂ ਬਾਰੇ ਚਾਨਣਾ ਪਾਇਆ।
    ਇਸੇ ਲੜੀ ’ਚ ਕਾਲਜ ਦੇ ਪ੍ਰੋਫੈਸਰ ਡਾ. ਸੰਦੀਪ ਕੌਰ, ਪ੍ਰੋਫੈਸਰ ਡਾ. ਮੀਨੂੰ ਸ਼ਰਮਾ ਅਤੇ ਪ੍ਰੋਫੈਸਰ ਯਸ਼ਪ੍ਰੀਤ ਕੌਰ ਨੇ ਔਰਤਾਂ ਦੀ ਪ੍ਰਜਨਨ, ਪਾਚਨ ਤੰਤਰ ਤੇ ਸਮੇਂ ਸਿਰ ਜਾਂਚ ਬਾਬਤ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਲੈਕਚਰਾਰ ਅਮਨਦੀਪ ਕੌਰ ਨੇ ਅੰਡੇਦਾਨੀ ’ਚ ਰਸੌਲੀਆਂ ਤੇ ਖੋਜਾਂ ਬਾਰੇ ਦੱਸਿਆ।ਪ੍ਰੋ. ਡਾ. ਕਮਲਜੀਤ ਕੌਰ ਅਤੇ ਪ੍ਰੋ. ਕਮਲਪ੍ਰੀਤ ਕੌਰ ਨੇ ਸਰੋਤਿਆਂ ਨੂੰ ਦੱਸਿਆ ਕਿ ਕਿਵੇਂ ਉਹ ਆਪਣੇ ਭੋਜਨ, ਰੋਜ਼ਾਨਾ ਕਸਰਤ ਤੇ ਰਹਿਣ-ਸਹਿਣ ਦੇ ਸਹੀ ਤਰੀਕਿਆਂ ਨੂੰ ਅਪਨਾ ਕੇ ਇਸ ਖਤਰੇ ਤੋਂ ਨਿਜਾਤ ਪਾ ਸਕਦੇ ਹਨ।
    ਪ੍ਰੋਗਰਾਮ ਦੇ ਅੰਤ ’ਚ ਡਾ. ਸੀਮਾ ਸ਼ਰਮਾ, ਮਸ਼ਹੂਰ ਗਾਇਨਕਾਲੋਜਿਸਟ, ਅਪੋਲੋ ਹਸਪਤਾਲ ਨੇ ਅਜੋਕੇ ਦੌਰ ’ਚ ਇਸ ਬਿਮਾਰੀ ਦੀ ਰੋਕਥਾਮ ਤੇ ਇਲਾਜ ’ਤੇ ਰੋਸ਼ਨੀ ਪਾਈ। ਸੈਮੀਨਾਰ ’ਚ ਪੰਜਾਬ ’ਚੋਂ ਪੁੱਜੇ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ ਤੇ ਅਧਿਆਪਕਾਂ ਨੇ ਅਜੋਕੇ ਸਮੇਂ ’ਚ ਔਰਤਾਂ ’ਚ ਵੱਧਦੀ ਇਸ ਬਿਮਾਰੀ ਅਤੇ ਇਲਾਜ ਬਾਰੇ ਬੜੇ ਹੀ ਵਧੀਆ ਢੰਗ ਨਾਲ ਪੇਸ਼ਕਾਰੀ ਤੇ ਸ਼ਲਾਘਾ ਕੀਤੀ।
     ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਇੰਟਰਨੈਸ਼ਨਲ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਡਾ. ਦਰਸ਼ਨ ਸੋਹੀ, ਡਾ. ਨੀਲਮ ਹੰਸ, ਡਾ. ਅਮਨਪ੍ਰੀਤ ਕੌਰ, ਡਾ. ਮੋਨਿਕਾ ਡੋਗਰਾ, ਸ੍ਰੀਮਤੀ ਸੁਧਾ, ਡਾ. ਤਰਨਦੀਪ ਕੌਰ, ਡਾ. ਸੁਖਜਿੰਦਰ ਕੌਰ, ਬੀਬੀ ਹਰਮੀਤ ਕੌਰ ਤੇ ਹੋਰ ਵੱਖ-ਵੱਖ ਵਿਸ਼ਾ ਮਾਹਿਰ ਮੌਜੂਦ ਸਨ। 

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply