Tuesday, May 21, 2024

ਪੁੱਲ ਦੀ ਟੁੱਟੀ ਰੇਲਿੰਗ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ

ਲੌਂਗੋਵਾਲ, 6 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਲੰਮੇ ਸਮੇਂ ਤੋਂ ਸੁਰਖੀਆਂ `ਚ ਰਹੀ ਸਲਾਈਟ ਰੋਡ ਦੀ ਟੁੱਟੀ ਸੜਕ ਦੇ ਨਾਲ ਨਾਲ ਹੁਣ PUNJ0604201910ਲੌਂਗੋਵਾਲ ਤੋਂ ਲੈ ਕੇ ਸਲਾਈਟ ਅਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਜੋੜਦੀ ਸੜਕ ਤੇ ਗੰਦੇ ਨਾਲੇ (ਚੋਅ) ਉਪਰ ਦੀ ਬਣਿਆ ਪੁਲ ਸੁਰਖੀਆਂ ਵਿੱਚ ਹੈ। ਇਸ ਪੁੱਲ `ਤੇ ਲੱਗੀ ਹੋਈ ਲੋਹੇ ਦੀ ਰੇਲਿੰਗ ਇੱਕ ਪਾਸੇ ਤੋਂ ਬਿਲਕੁੱਲ ਟੁੱਟੀ ਹੋਈ ਹੈ।ਵਿੱਦਿਅਕ ਅਦਾਰੇ ਹੋਣ ਕਾਰਨ ਬੱਚਿਆਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਇਸ ਪੁਲ ਦੀ ਚੌੜਾਈ ਵੀ ਘੱਟ ਹੈ ਜਿਸ ਕਾਰਨ ਇੱਕ ਵਾਰ ਦੋ ਵਾਹਨ ਇਸ ਪੁੱਲ ਉਪਰੋਂ ਦੀ ਨਹੀਂ ਲੰਘ ਸਕਦੇ, ਜੋ ਇੱਕ ਬਹੁਤ ਵੱਡੀ ਸਮੱਸਿਆ ਹੈ।ਅਜਿਹੇ ਵਿੱਚ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਡਾ. ਨਰਿੰਦਰ ਸਿੰਘ ਕੈਨੇਡਾ, ਜਸਵਿੰਦਰ ਸਿੰਘ ਲਿਬੜਾ ਸ਼ਹਿਰੀ ਪ੍ਰਧਾਨ, ਕਰਨੈਲ ਸਿੰਘ ਦੁੱਲਟ, ਮਾਨਵ ਸੇਵਾ ਚੈਰੀਟੇਬਲ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਚੀਮਾ, ਸਰਾਭਾ ਕਲੱਬ ਦੇ ਆਗੂ ਸੁਖਵਿੰਦਰ ਸਿੰਘ ਸਿੱਧੂ, ਕੈਪਟਨ ਰਘਬੀਰ ਸਿੰਘ ਸਾਬਕਾ ਕੌਂਸਲਰ, ਨਰਿੰਦਰ ਸਿੰਘ ਗਿੱਲ ਸਾਬਕਾ ਕੌਂਸਲਰ, ਡਾ. ਹਰਵਿੰਦਰ ਸਿੰਘ ਸਰਾਓ, ਚੇਅਰਮੈਨ ਜਗਤਾਰ ਸਿੰਘ, ਬਲਵਿੰਦਰ ਸਿੰਘ ਸਿੱਧੂ ਆਦਿ ਨੇ ਇਸ ਪੁਲ ਦੀ ਰੇਲਿੰਗ ਲਗਾਉਣ ਦੀ ਮੰਗ ਕੀਤੀ ਹੈ ।
 

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply