ਭੀਖੀ, 7 ਅਪ੍ਰੈਲ (ਪੰਜਾਬ ਪੋਸਟ- ਕਮਲ ਜ਼ਿੰਦਲ) – ਕਸਬਾ ਭੀਖੀ ਦੇ ਵਸਨੀਕ ਸਵ: ਰਾਜ ਕੁਮਾਰ ਜਿੰਦਲ ਦਾ ਪਰਿਵਾਰ ਹਮੇਸ਼ਾਂ ਹੀ ਲੋਕ
ਭਲਾਈ ਦੇ ਕੰਮਾਂ `ਚ ਆਪਣਾ ਯੋਗਦਾਨ ਪਾਉਂਦਾ ਰਹਿੰਦਾ ਹੈ।ਇਸੇ ਪ੍ਰਕਿਰਿਆ ਦੇ ਚੱਲਦਿਆਂ ਮਨੀਸ਼ ਕੁਮਾਰ ਜਿੰਦਲ (ਸੋਨੂੰ) ਸਪੁੱਤਰ ਰਾਜ ਕੁਮਾਰ ਜਿੰਦਲ ਵਲੋਂ ਆਪਣੀ ਬੇਟੀ ਰਾਧਿਕਾ ਦੇ ਜਨਮ ਦਿਨ ਦੀ ਖੁਸ਼ੀ ਉਪਰ ਫਜ਼ੂਲ ਖਰਚ ਕਰਨ ਦੀ ਜਗ੍ਹਾ ਤੇ ਇਕ ਚੰਗੀ ਸੋਚ ਰੱਖਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਪ੍ਰਾਇਮਰੀ ਸਕੂਲ ਦੇ ਗ਼ਰੀਬ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਵੰਡੀਆਂ।ਅਧਿਆਪਕ ਰਵੀ ਕੁਮਾਰ ਨੇ ਪੂਰੇ ਜ਼ਿੰਦਲ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਮਨੀਸ਼ ਕੁਮਾਰ ਜਿੰਦਲ, ਕਿਰਨ ਜਿੰਦਲ, ਭਾਰਤ ਜਿੰਦਲ, ਰਾਧਿਕਾ ਜਿੰਦਲ ਅਤੇ ਅਧਿਆਪਕ ਰਵੀ ਕੁਮਾਰ, ਮੈਡਮ ਸੀਮਾ ਰਾਣੀ, ਮੈਡਮ ਮੋਨਿਕਾ ਰਾਣੀ ਅਤੇ ਸਮੂਹ ਸਕੂਲ ਸਟਾਫ ਮੋਜ਼ੂਦ ਸੀ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media