ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਜਪਾ ਦੀ ਗੱਲ ਕਰੀਏ ਤਾਂ ਉਨ੍ਹਾਂ ਕੇਂਦਰ ‘ਚ ਸਰਕਾਰ ਬਣਾੳਣ ਲਈ ਹਰ
ਭਾਰਤੀ ਦੇ ਖਾਤੇ ਵਿੱਚ 15-15 ਲੱਖ ਦੇਣ `ਤੇ ਬਾਹਰੀ ਦੇਸ਼ਾਂ ਤੋਂ ਦੇਸ਼ ਦਾ ਕਾਲਾ ਧਨ ਵਾਪਸ ਲਿਆਉਣ ਦਾ ਕੋਝਾ ਮਜ਼ਾਕ ਕੀਤਾ, ਉਥੇ ਹੀ ਕਾਂਗਰਸ ਨੇ ਪੰਜਾਬ ਸੂਬੇ ਵਿਚ ਸਰਕਾਰ ਬਣਾੳਣ ਲਈ ਹਰ ਘਰ ਸਰਕਾਰੀ ਨੌਕਰੀ, ਨੋਜਵਾਨਾਂ ਨੂੰ ਸਮਾਰਟ ਫੋਨ ਆਦਿ ਜਿਹੇ ਜੁਮਲੇ ਛੱਡ ਕੇ ਭਰਮਾਇਆ ਤੇ ਵਾਅਦਾ ਪੂਰਾ ਕਰਨ ਵਿਚ ਦੋਵੇਂ ਹੀ ਰਵਾਇਤੀ ਪਾਰਟੀਆਂ ਅਸਫਲ ਰਹੀਆਂ।ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਵਿਖੇ ਹਲਕਾ ਮਜੀਠਾ ਇੰਚਾਰਜ ਗੁਰਭੇਜ ਸਿੰਘ ਵੱਲੋਂ ਰੱਖੀ ਇਕੱਤਰਤਾ ਦੌਰਾਨ ਕੀਤਾ।ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਰਾਜਨੀਤਿਕ ਉਮਰ ਮਹਿਜ ਪੰਜ ਸਾਲ ਹੈ, ਪਰ ਉਨ੍ਹਾਂ ਪਹਿਲੀ ਵਾਰ ਦਿੱਲੀ ਵਿਚ ਸਰਕਾਰ ਬਣਾਉਂਦਿਆਂ ਹੀ ਆਪਣਾ ਇਕ-ਇਕ ਵਾਅਦਾ ਪੂਰਾ ਕੀਤਾ ਹੈ।ਦਿੱਲੀ ਵਿਚ ਮੁੱਫਤ ਸਿਹਤ ਤੇ ਸਿੱਖਿਆ ਸਹੂਲਤਾਂ ਉਪਲਬਧ ਹਨ।ਉਨ੍ਹਾਂ ਕਿਹਾ ਕਿ ਚੋਣਾਂ ਸਿਰ ‘ਤੇ ਹਨ ਤੇ ਉਨ੍ਹਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਮੁੜ ਕਾਂਗਰਸ ਤੇ ਅਕਾਲੀ-ਭਾਜਪਾ ਦੇ ਲਾਰਿਆਂ ਵਿਚ ਨਾ ਆਉਣ।
ਇਸ ਮੌਕੇ ਤੇਜਾ ਸਿੰਘ, ਗੁਰਭੇਜ ਸਿੰਘ, ਹਰਪਾਲ ਸਿੰਘ, ਹਰਮਨ ਸਿੰਘ, ਸਰਦੂਲ ਸਿੰਘ, ਤਰਸੇਮ ਸਿੰਘ, ਭੋਲੀ, ਲਾਲੀ, ਕਾਲਾ ਸਿੰਘ, ਪਰਮਜੀਤ ਕੌਰ, ਸੁਰਿੰਦਰ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਪ੍ਰਭਜੋਤ ਕੌਰ, ਸਤਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media