Tuesday, May 14, 2024

ਕਾਂਗਰਸ ਘਰ-ਘਰ ਨੌਕਰੀ ਤੇ ਭਾਜਪਾ 15-15 ਲੱਖ ਦੇਣ ਤੋਂ ਭੱਜੀ – ਧਾਲੀਵਾਲ

ਅੰਮ੍ਰਿਤਸਰ, 9 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਭਾਜਪਾ ਦੀ ਗੱਲ ਕਰੀਏ ਤਾਂ ਉਨ੍ਹਾਂ ਕੇਂਦਰ ‘ਚ ਸਰਕਾਰ ਬਣਾੳਣ ਲਈ ਹਰ PUNJ0904201903ਭਾਰਤੀ ਦੇ ਖਾਤੇ ਵਿੱਚ 15-15 ਲੱਖ ਦੇਣ `ਤੇ ਬਾਹਰੀ ਦੇਸ਼ਾਂ ਤੋਂ ਦੇਸ਼ ਦਾ ਕਾਲਾ ਧਨ ਵਾਪਸ ਲਿਆਉਣ ਦਾ ਕੋਝਾ ਮਜ਼ਾਕ ਕੀਤਾ, ਉਥੇ ਹੀ ਕਾਂਗਰਸ ਨੇ ਪੰਜਾਬ ਸੂਬੇ ਵਿਚ ਸਰਕਾਰ ਬਣਾੳਣ ਲਈ ਹਰ ਘਰ ਸਰਕਾਰੀ ਨੌਕਰੀ, ਨੋਜਵਾਨਾਂ ਨੂੰ ਸਮਾਰਟ ਫੋਨ ਆਦਿ ਜਿਹੇ ਜੁਮਲੇ ਛੱਡ ਕੇ ਭਰਮਾਇਆ ਤੇ ਵਾਅਦਾ ਪੂਰਾ ਕਰਨ ਵਿਚ ਦੋਵੇਂ ਹੀ ਰਵਾਇਤੀ ਪਾਰਟੀਆਂ ਅਸਫਲ ਰਹੀਆਂ।ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਪ੍ਰਗਟਾਵਾ ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੁੰਮਣ ਵਿਖੇ ਹਲਕਾ ਮਜੀਠਾ ਇੰਚਾਰਜ ਗੁਰਭੇਜ ਸਿੰਘ ਵੱਲੋਂ ਰੱਖੀ ਇਕੱਤਰਤਾ ਦੌਰਾਨ ਕੀਤਾ।ਉਨ੍ਹਾਂ ਆਮ ਆਦਮੀ ਪਾਰਟੀ ਬਾਰੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੀ ਰਾਜਨੀਤਿਕ ਉਮਰ ਮਹਿਜ ਪੰਜ ਸਾਲ ਹੈ, ਪਰ ਉਨ੍ਹਾਂ ਪਹਿਲੀ ਵਾਰ ਦਿੱਲੀ ਵਿਚ ਸਰਕਾਰ ਬਣਾਉਂਦਿਆਂ ਹੀ ਆਪਣਾ ਇਕ-ਇਕ ਵਾਅਦਾ ਪੂਰਾ ਕੀਤਾ ਹੈ।ਦਿੱਲੀ ਵਿਚ ਮੁੱਫਤ ਸਿਹਤ ਤੇ ਸਿੱਖਿਆ ਸਹੂਲਤਾਂ ਉਪਲਬਧ ਹਨ।ਉਨ੍ਹਾਂ ਕਿਹਾ ਕਿ ਚੋਣਾਂ ਸਿਰ ‘ਤੇ ਹਨ ਤੇ ਉਨ੍ਹਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਮੁੜ ਕਾਂਗਰਸ ਤੇ ਅਕਾਲੀ-ਭਾਜਪਾ ਦੇ ਲਾਰਿਆਂ ਵਿਚ ਨਾ ਆਉਣ।
 ਇਸ ਮੌਕੇ ਤੇਜਾ ਸਿੰਘ, ਗੁਰਭੇਜ ਸਿੰਘ, ਹਰਪਾਲ ਸਿੰਘ, ਹਰਮਨ ਸਿੰਘ, ਸਰਦੂਲ ਸਿੰਘ, ਤਰਸੇਮ ਸਿੰਘ, ਭੋਲੀ, ਲਾਲੀ, ਕਾਲਾ ਸਿੰਘ, ਪਰਮਜੀਤ ਕੌਰ, ਸੁਰਿੰਦਰ ਕੌਰ, ਬਲਜੀਤ ਕੌਰ, ਕੁਲਵੰਤ ਕੌਰ, ਪ੍ਰਭਜੋਤ ਕੌਰ, ਸਤਨਾਮ ਸਿੰਘ ਆਦਿ ਸਮੇਤ ਵੱਡੀ ਗਿਣਤੀ ਪਿੰਡ ਵਾਸੀ ਮੌਜੂਦ ਸਨ।

Check Also

ਡੀ.ਏ.ਵੀ ਇੰਟਰਨੈਸ਼ਨਲ ਦੀ ਭਾਵਿਕਾ ਸ਼ਾਰਦਾ ਦਾ 98.6% ਅੰਕਾਂ ਨਾਲ ਸਕੂਲ ਤੇ ਅੰਮ੍ਰਿਤਸਰ ‘ਚ ਪਹਿਲਾ ਸਥਾਨ

ਅੰਮ੍ਰਿਤਸਰ, 13 ਮਈ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦਾ ਦਸਵੀ ਕਲਾਸ ਸੀ.ਬੀ.ਐਸ.ਈ ਦਾ ਨਤੀਜਾ …

Leave a Reply