Thursday, February 26, 2026

ਪਤਨੀ ਕਿਡਨੀਆਂ ਵੇਚ ਕੇ ਪ੍ਰੇਸ਼ਾਨ ਪਤੀ ਦਾ ਕਰਜ਼ਾ ਲਾਹੁਣ ਲਈ ਹੋਈ ਤਿਆਰ

ਰਾਈਸ ਸ਼ੈਲਰ ਚਲਾ ਰਹੇ ਵਿਅਕਤੀ ਦੀ ਪਤਨੀ ਨੇ ਮਹਿਕਮੇ `ਤੇ ਲਾਏ ਗੰਭੀਰ ਦੋਸ਼
ਧੂਰੀ, 11 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸ਼ੈਲਰ ਉਦਯੋਗ ਵਿੱਚ ਮਹਿਕਮਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਡਿਫਾਲਟਰ ਹੋਏ ਧੂਰੀ ਦੇ ਰਹਿਣ ਵਾਲੇ PUNJ1104201906ਇੱਕ ਵਿਅਕਤੀ ਸੁਰੇਸ਼ ਕੁਮਾਰ ਦੀ ਧਰਮ ਪਤਨੀ ਨੇ ਆਪਣੇ ਪ੍ਰੇਸ਼ਾਨ ਪਤੀ ਨੂੰ ਬਚਾਉਣ ਲਈ ਆਪਣੀਆਂ ਦੋਵੇਂ ਕਿਡਨੀਆਂ ਵੇਚਣ ਦੀ ਪੇਸ਼ਕਸ਼ ਕੀਤੀ ਹੈ।
                ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਦਯੋਗਪਤੀ ਸੁਰੇਸ਼ ਕੁਮਾਰ ਦੀ ਧਰਮ ਪਤਨੀ ਸ਼੍ਰੀਮਤੀ ਸ਼ੈਲਾ ਨੇ ਕਿਹਾ ਹੈ ਕਿ ਖੁਰਾਕ ਸਪਲਾਈ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਉਸ ਦੇ ਪਤੀ ਨੂੰ ਨਜ਼ਾਇਜ ਫਸਾਇਆ ਗਿਆ ਹੈ।ਜਦੋਂਕਿ ਅਸਲ ਵਿੱਚ ਉਸ ਦਾ ਪਤੀ ਵਿਭਾਗ ਦੀਆਂ ਨੀਤੀਆਂ ਅਤੇ ਮਹਿਕਮੇ ਵਿੱਚ ਸ਼ਰੇਆਮ ਚੱਲ ਰਹੀ ਰਿਸ਼ਵਤਖੋਰੀ ਦੇ ਕਾਰਨ ਹੀ ਡਿਫਾਲਟਰ ਹੋਇਆ ਹੈ।ਉਸ ਨੇ ਕਿਹਾ ਕਿ ਉਸ ਦਾ ਪਤੀ ਕਰੀਬ 13-14 ਸਾਲ ਤੋਂ ਸ਼ੇਰਪੁਰ ਵਿਖੇ ਇੱਕ ਰਾਈਸ ਸ਼ੈਲਰ ਚਲਾਉਂਦੇ ਆ ਰਹੇ ਸਨ ਅਤੇ ਸਾਲ 2015 ਦੌਰਾਨ ਉਹਨਾਂ ਦੇ ਪਤੀ ਵਿਭਾਗ ਦੀਆਂ 6 ਗੱਡੀਆਂ ਚਾਵਲ ਦੇ ਡਿਫਾਲਟਰ ਹੋ ਗਏ, ਜਿੰਨਾਂ ਦੀ ਅੰਦਾਜਨ ਕੀਮਤ 50 ਲੱਖ ਰੁਪਏ ਦੇ ਕਰੀਬ ਬਣਦੀ ਸੀ। ਉਹਨਾਂ ਦੱਸਿਆ ਕਿ ਉਸ ਦੇ ਪਤੀ ਨੇ ਮਹਿਕਮੇ ਪਾਸੋਂ ਕਰੀਬ 15 ਲੱਖ ਰੁਪਏ ਜੀਰੀ ਮਿਲਿੰਗ ਦੇ ਵੀ ਲੈਣੇ ਸਨ ਅਤੇ ਉਨਾਂ ਨੇ ਮਹਿਕਮੇ ਦੇ ੳੁੱਚ ਅਧਿਕਾਰੀਆਂ ਨੂੰ ਜੀਰੀ ਮਿਲਿੰਗ ਦੇ ਪੈਸੇ ਕੱਟ ਕੇ ਬਕਾਇਆ ਰਾਸ਼ੀ ਭਰਣ ਲਈ ਕਈ ਵਾਰ ਗੁਹਾਰ ਲਗਾਈ ਸੀ, ਪ੍ਰੰਤੂ ਕਿਸੇ ਨੇ ਉਹਨਾਂ ਦੀ ਗੱਲ ਨਾ ਸੁਣੀ।ਜਿਸ ਦੇ ਚਲਦਿਆਂ ਉਹ ਮਾਨਸਿਕ ਤਨਾਅ ਵਿੱਚ ਰਹਿਣ ਲੱਗ ਪਏ ਅਤੇ ਘਰ ਦੀ ਆਰਥਿਕ ਹਾਲਤ ਲਗਾਤਾਰ ਵਿਗੜਦੀ ਗਈ।ਉਹਨਾਂ ਦੱਸਿਆ ਕਿ ਵਿਭਾਗ ਨੇ ਉਹਨਾਂ ਦੇ ਰਾਈਸ ਸ਼ੈਲਰ ਦੀ ਮਹਿੰਗੀ ਮਸ਼ੀਨਰੀ ਸਿਰਫ 13 ਲੱਖ ਰੁਪਏ ਵਿੱਚ ਵੇਚ ਦਿੱਤੀ ਅਤੇ ਸ਼ੈਲਰ ਵਿੱਚ ਪਿਆ ਕਰੀਬ 300 ਕੁਇੰਟਲ ਚਾਵਲ ਵੀ ਮਹਿਕਮੇ ਨੇ ਬਕਾਇਆ ਗੱਡੀਆਂ ਵਿੱਚ ਐਡਜਸਟ ਨਾ ਕਰਦਿਆਂ ਕੋਡੀਆਂ ਦੇ ਭਾਅ ਵੇਚ ਦਿੱਤਾ। ਇਸ ਸਭ ਦੇ ਬਾਵਜੂਦ ਵੀ ਮਹਿਕਮਾ ਉਨਾਂ ਕੋਲੋਂ ਕਰੋੜਾਂ ਰੁਪਏ ਮੰਗ ਰਿਹਾ ਹੈ ਜੋ ਉਹ ਭਰਣ ਤੋਂ ਅਸਮਰੱਥ ਹਨ। ਉਹਨਾਂ ਦੱਸਿਆਂ ਕਿ ਮਾੜੇ ਘਰੇਲੂ ਹਾਲਾਤਾਂ ਕਰਕੇ ਬੇਟੇ ਦੀ ਪੜ੍ਹਾਈ ਵੀ ਅੱਧ-ਵਿਚਕਾਰ ਰਹਿ ਗਈ ਹੈ।
                  ਉਕਤ ਔਰਤ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਪਤੀ ਦਾ ਬਕਾਇਆ ਪੈਸਾ ਬਿਨਾਂ ਵਿਆਜ ਤੋਂ ਭਰਣ ਲਈ ਚਾਰਾਜ਼ੋਈ ਕਰ ਸਕਦੀ ਹੈ।ਜੇਕਰ ਫਿਰ ਵੀ ਜੇਕਰ ਸਰਕਾਰ ਸੰਤੁਸ਼ਟ ਨਹੀਂ ਹੈ ਤਾਂ ਉਹ ਆਪਣੀਆਂ ਦੋਵੇਂ ਕਿਡਨੀਆਂ ਵੇਚਣ ਲਈ ਵੀ ਤਿਆਰ ਹੈ।ਇਸ ਸਬੰਧੀ ਜਦੋਂ ਜ਼ਿਲਾ੍ਹ ਖੁਰਾਕ ਤੇ ਸਪਲਾਈ ਕੰਟਰੋਲਰ ਮੰਗਲ ਦਾਸ ਨਾਲ ਫੋਨ `ਤੇ ਗੱਲ ਕਰਕੇ ਜਾਣਕਾਰੀ ਲੈਣੀ ਚਾਹੀ ਤਾਂ ਵਾਰ-ਵਾਰ ਫੋਨ ਕਰਨ `ਤੇ ਉਹਨਾਂ ਵੱਲੋਂ ਫੋਨ ਨਾ ਚੁੱਕੇ ਜਾਣ ਕਾਰਨ ਕੋਈ ਸੰਪਰਕ ਨਹੀਂ ਹੋ ਸਕਿਆ।   
 

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply